FacebookTwitterg+Mail

ਭਾਰਤ 'ਚ ਰਿਲੀਜ਼ ਤੋਂ ਪਹਿਲਾਂ ਹੀ ਲੀਕ ਹੋਈ Avengers Endgame

avengers endgame
26 April, 2019 09:00:42 AM

ਮੁੰਬਈ(ਬਿਊਰੋ)— ਮਾਰਵਲ ਦੀ ਫੇਮਸ ਹਾਲੀਵੁੱਡ ਫਿਲਮ 'Avengers Endgame' ਭਾਰਤ 'ਚ ਰਿਲੀਜ਼ ਹੋਣ ਤੋਂ 2 ਦਿਨ ਪਹਿਲਾਂ ਹੀ ਆਨਲਾਈਨ ਲੀਕ ਹੋਣ ਦੀ ਖਬਰ ਆ ਰਹੀ ਹੈ। ਫਿਲਮ ਨੂੰ ਲੈ ਕੇ ਦੁਨੀਆ 'ਚ ਕਾਫੀ ਬੱਜ਼ ਬਣਆਿ ਹੋਇਆਂ ਹੈ। ਭਾਰਤ 'ਚ ਫਿਲਮ ਦੀ ਟਿਕਟਾਂ ਅਡਵਾਂਸ ਬੁਕਿੰਗ ਹੋਈਆਂ ਜਿਸ ਨੇ ਸੇਲ ਦੇ ਸਾਰੇ ਰਿਕਾਰਡ ਤੋੜ ਦਿੱਤੇ। ਫਿਲਮ ਦੇ ਸਾਰੇ ਸ਼ੋਅ ਹਾਊਸਫੁਲ ਹੋ ਚੁੱਕੇ ਹਨ। ਫੈਨਜ਼ ਦੀ ਦੀਵਾਨਗੀ ਇਸ ਕਦਰ ਹੈ ਕਿ 'ਅਵੈਂਜਰਸ' ਦੀ ਟਿਕਟ 2400 ਰੁਪਏ ਤਕ 'ਚ ਵੀ ਵਿੱਕੀ ਹੈ ਪਰ ਹੁਣ ਇਸ ਸੀਰੀਜ਼ ਦੇ ਫੈਨਜ਼ ਲਈ ਬੁਰੀ ਖਬਰ ਹੈ ਕਿ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਆਨਲਾਈਨ ਲੀਕ ਹੋ ਗਈ ਹੈ।


ਫਿਲਮ ਦੇ ਲੀਕ ਹੋਣ ਤੋਂ ਪਹਿਲਾਂ ਇਸ ਦਾ ਇਕ ਸ਼ੋਰਟ ਵੀਡੀਓ ਵੀ ਰਿਲੀਜ਼ ਕੀਤਾ ਗਿਆ ਸੀ। ਜਿਸ ਦੀ ਕਾਫੀ ਆਲੋਚਨਾ ਹੋਈ ਸੀ।ਸੋਮਵਾਰ ਨੂੰ ਲੌਸ ਐਂਜਲਸ 'ਚ ਫਿਲਮ ਦਾ ਪ੍ਰੀਮੀਅਰ ਰੱਖਿਆ ਗਿਆ। ਇੰਟਰਨੈਸ਼ਨਲ ਮੀਡੀਆ ਨੇ ਫਿਲਮ ਦੀ ਕਾਪੀ ਤਾਰੀਫ ਕੀਤੀ ਜਿਸ ਨੂੰ 96 ਫੀਸਦ ਸਕੋਰ ਵੀ ਦਿੱਤਾ।


Tags: Avengers EndgameChris EvansBrie LarsonScarlett Johansson

Edited By

Manju

Manju is News Editor at Jagbani.