FacebookTwitterg+Mail

'ਅਵੈਂਜਰਸ...' ਨੇ ਤੋੜੇ ਸਾਰੇ ਰਿਕਾਰਡਜ਼, 2400 ਰੁਪਏ ਦੀ ਵਿਕ ਰਹੀ ਇਕ ਟਿਕਟ

avengers endgame
27 April, 2019 03:03:50 PM

ਨਵੀਂ ਦਿੱਲੀ (ਬਿਊਰੋ) — ਹਾਲੀਵੁੱਡ ਫਿਲਮ 'ਅਵੈਂਜਰਸ : ਐਂਡਗੇਮ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ ਨੇ ਪਹਿਲੇ ਦਿਨ ਹੀ ਦੁਨੀਆ ਭਰ 'ਚ ਕਮਾਈ ਦੇ ਨਵੇਂ ਰਿਕਾਰਡਜ਼ ਬਣਾ ਲਏ ਹਨ। ਭਾਰਤ 'ਚ ਵੀ ਪਹਿਲੇ ਦਿਨ ਫਿਲਮ 3000 ਸਕ੍ਰੀਨਸ 'ਤੇ ਰਿਲੀਜ਼ ਹੋਈ। ਨੌਜਵਾਨ ਤੇ ਬੱਚਿਆਂ 'ਚ ਫਿਲਮ ਲਈ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ। ਗੁੜਗਾਓਂ ਦੇ ਐਂਬੀਅੰਸ 'ਚ ਤਾਂ ਟਿਕਟ ਦੇ ਮੁੱਲ 2400 ਰੁਪਏ ਤੱਕ ਪਹੁੰਚ ਗਏ। ਆਮ ਦਿਨਾਂ 'ਚ ਟਿਕਟ ਦਾ ਮੁੱਲ 600 ਤੋਂ 800 ਰੁਪਏ ਰਹਿੰਦਾ ਹੈ। ਕਈ ਥਾਵਾਂ 'ਤੇ ਇਸ ਦੇ ਸ਼ੋਅ 24 ਘੰਟੇ ਰੱਖੇ ਗਏ ਹਨ। ਮਾਰਵਲ ਸਿਨੇਮੇਟਿਕ ਯੂਨੀਵਰਸ ਦੇ ਸੁਪਰ ਹੀਰੋਜ਼ ਦੀ ਇਹ 22ਵੀਂ ਫਿਲਮ ਹੈ। ਇਸ ਤੋਂ ਪਹਿਲਾ ਮਾਰਚ 'ਚ ਆਈ ਕੈਪਟਨ ਮਾਰਵਲ ਤੇ ਪਿਛਲੇ ਸਾਲ 'ਅਵੈਂਜਰਸ ਇਨਫਿਨਿਟੀ ਵਾਰ' ਨੇ ਵੀ ਚੰਗਾ ਕਾਰੋਬਾਰ ਕੀਤਾ ਸੀ।

ਦਿੱਲੀ 'ਚ ਵੀ ਗਜਬ ਦਾ ਕ੍ਰੇਜ਼

ਅਵੈਂਜਰਸ ਦਾ ਕ੍ਰੇਜ਼ ਦਿੱਲੀ ਦੇ ਸਿਨੇ ਸੌਕੀਨਾਂ ਦੇ ਸਿਰ ਵੀ ਚੜ੍ਹ ਕੇ ਬੋਲ ਰਿਹਾ ਹੈ। ਇਸ ਨੂੰ ਦੇਖਣ ਲਈ ਲੋਕ ਪਾਗਲ ਹੋਏ ਨਜ਼ਰ ਆਏ। ਬਸ ਟਿਕਟ ਮਿਲਣੀ ਚਾਹੀਦੀ, ਭਾਵੇਂ ਉਸ ਦੀ ਕੀਮਤ ਕੁਝ ਵੀ ਹੋਵੇ। ਅੱਧੀ ਰਾਤ ਨੂੰ ਪਹੁੰਚਣਾ ਹੋਵੇ ਜਾਂ ਫਿਰ ਤੜਕੇ, ਬਸ ਫਿਲਮ ਨੂੰ ਦੇਖਣਾ ਚਾਹੁੰਦੇ ਹਨ। ਬੱਚਿਆਂ ਨਾਲ ਦਿੱਲੀ ਦੇ ਨੌਜਵਾਨਾਂ 'ਚ ਵੀ ਗਜ਼ਬ ਦੀ ਧੁਨ ਸਵਾਰ ਹੈ।

ਬੁੱਕ ਮਾਈ ਸ਼ੋਅ ਦਾ ਨਵਾਂ ਰਿਕਾਰਡ

ਬੁਕਮਾਈ ਸ਼ੋਅ ਦੇ ਅਸ਼ੀਸ਼ ਸਕਸੈਨਾ ਮੁਤਾਬਕ, ਬੁਕਮਾਈ ਸ਼ੋਅ ਤੋਂ ਇਸ ਫਿਲਮ ਦੇ 25 ਲੱਖ ਤੋਂ ਜ਼ਿਆਦਾ ਆਨਲਾਈਨ ਟਿਕਟ ਵੇਚੇ ਜਾ ਚੁੱਕੇ ਹਨ। ਇਸ ਤਰ੍ਹਾਂ ਇਹ ਫਿਲਮ ਬੁਕਮਾਈ ਸ਼ੋਅ ਦੀ ਸਭ ਤੋਂ ਤੇਜ਼ੀ ਨਾਲ 20 ਲੱਖ ਟਿਕਟਾਂ ਵੇਚਣ ਦਾ ਆਂਕੜਾ ਪਾਰ ਕਰਨ ਵਾਲੀ ਫਿਲਮ ਬਣ ਗਈ ਹੈ।

ਫੈਨਜ਼ ਸ਼ੇਅਰ ਕਰ ਰਹੇ ਹਨ ਵੀਡੀਓ

ਫਿਲਮ ਦੇਖਣ ਤੋਂ ਬਾਅਦ ਫੈਨਜ਼ ਸੋਸ਼ਲ ਮੀਡੀਆ 'ਤੇ ਇਸ ਦੀ ਰਿਕਾਰਡ ਤੋੜ ਐਡਵਾਂਸ ਬੁਕਿੰਗ ਨੂੰ ਲੈ ਕੇ ਵੀਡੀਓ ਵੀ ਸ਼ੇਅਰ ਕਰ ਰਹੇ ਹਨ। 


Tags: Avengers EndgameBreaks RecordsMarvel Cinematic Universe3000 Cinemas In India

Edited By

Sunita

Sunita is News Editor at Jagbani.