FacebookTwitterg+Mail

'ਐਵੈਂਜਰਸ ਐਂਡਗੇਮ' ਨੇ ਭਾਰਤ 'ਚ ਤੋੜੇ ਸਫਲਤਾ ਦੇ ਰਿਕਾਰਡਜ਼, ਜਾਣੋ ਚੌਥੇ ਦਿਨ ਦੀ ਕਮਾਈ

avengers endgame box office collection day 4
30 April, 2019 04:23:59 PM

ਜਲੰਧਰ (ਬਿਊਰੋ)— ਕੁਝ ਦਿਨ ਪਹਿਲਾਂ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਐਵੈਂਜਰਸ ਐਂਡਗੇਮ' ਨੇ ਬਾਕਸ ਆਫਿਸ 'ਤੇ ਤਹਿਲਕਾ ਮਚਾਇਆ ਹੋਇਆ ਹੈ। ਦੱਸ ਦਈਏ ਕਿ 'ਐਵੈਂਜਰਸ' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 53.10 ਕਰੋੜ ਰੁਪਏ ਦੇ ਕਾਰੋਬਾਰ ਨਾਲ ਸ਼ਾਨਦਾਰ ਓਪਨਿੰਗ ਕਰਕੇ ਕਈ ਨਵੇਂ ਰਿਕਾਰਡ ਦਰਜ ਕੀਤੇ। ਮਹਿਜ਼ ਦੂਜੇ ਦਿਨ ਫਿਲਮ ਨੇ 100 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ। ਦੂਜੇ ਦਿਨ ਵੀ ਫਿਲਮ ਨੇ 51.40 ਕਰੋੜ ਰੁਪਏ ਆਪਣੇ ਨਾਂ ਕੀਤੇ। ਇਸ ਦੇ ਨਾਲ ਹੀ ਦੋ ਦਿਨਾਂ 'ਚ ਇਸ ਫਿਲਮ ਨੇ 104.50 ਕਰੋੜ ਰੁਪਏ ਦਾ ਨੈੱਟ ਬਾਕਸ ਆਫਿਸ ਕਲੈਕਸ਼ਨ ਆਪਣੇ ਨਾਂ ਕੀਤਾ।


ਇਸ ਦੇ ਨਾਲ ਹੀ ਤੀਜੇ ਦਿਨ ਐਤਵਾਰ ਨੂੰ 52.70 ਕਰੋੜ ਤੇ ਚੌਥੇ ਦਿਨ ਸੋਮਵਾਰ ਨੂੰ ਇਸ ਫਿਸਮ ਨੇ 31.05 ਕਰੋੜ ਰੁਪਏ ਕਮਾਏ। ਜਿਸ ਤੋਂ ਬਾਅਦ ਇਸ ਦੀ ਕੁੱਲ ਕਮਾਈ 189.70 ਕਰੋੜ ਪਹੁੰਚ ਗਈ ਹੈ। ਤਰਣ ਆਦਰਸ਼ ਨੇ ਟਵੀਟ ਕਰ ਇਸ ਦੀ ਕਮਾਈ ਦੀ ਜਾਣਕਾਰੀ ਦਿੱਤੀ ਹੈ। ਫਿਲਮ 2845 ਪਰਦਿਆਂ 'ਤੇ ਰਿਲੀਜ਼ ਕੀਤੀ ਗਈ ਹੈ। ਉਂਝ 4 ਹਾਜ਼ਰ ਤੋਂ ਵੱਧ ਪਰਦਿਆਂ 'ਤੇ ਰਿਲੀਜ਼ ਹੋਈਆਂ ਫਿਲਮਾਂ ਵੀ ਇੰਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀਆਂ। ਸਿਰਫ ਭਾਰਤ 'ਚ ਇਸ ਫਿਲਮ ਨੂੰ ਹਿੰਦੀ, ਅੰਗਰੇਜ਼ੀ, ਤਮਿਲ ਤੇ ਤੇਲੁਗੂ ਭਾਸ਼ਾ 'ਚ ਰਿਲੀਜ਼ ਕੀਤਾ ਗਿਆ ਹੈ।


Tags: Avengers EndgameBox OfficeRecordsThe Infinity War SequelBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.