FacebookTwitterg+Mail

'ਅਵੈਂਜਰਸ...' ਦਾ ਕਲਾਈਮੈਕਸ ਦੇਖ ਲੜਕੀ ਦੀ ਵਿਗੜੀ ਹਾਲਤ, ਹਸਪਤਾਲ 'ਚ ਭਰਤੀ

avengers endgame marvel studios student rushed to
27 April, 2019 04:41:10 PM

ਮੁੰਬਈ (ਬਿਊਰੋ) — ਮੋਸਟ ਵਾਂਟਿਡ ਫਿਲਮ 'ਅਵੈਂਜਰਸ : ਐਂਡਗੇਮ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਦਰਸ਼ਕਾਂ 'ਚ ਇਸ ਦਾ ਚੰਗਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਭਾਰਤ 'ਚ ਫਿਲਮ ਦੀ ਐਡਵਾਂਸ ਬੁਕਿੰਗ 'ਚ ਲਗਭਗ 25 ਲੱਖ ਟਿਕਟਾਂ ਦੀ ਵਿਕਰੀ ਨੇ ਦਿਖਾ ਦਿੱਤਾ ਹੈ ਕਿ ਫਿਲਮ ਨੂੰ ਲੈ ਕੇ ਕਿੰਨਾ ਕ੍ਰੇਜ਼ ਹੈ। 'ਅਵੈਂਜਰਸ : ਐਂਡਗੇਮ' ਦੀ ਖਾਸੀਅਤ ਮਾਰਵਲ ਦੇ ਸਾਰੇ ਸੁਪਰਹੀਰੋ ਇਕ ਜਗ੍ਹਾ ਅਤੇ ਆਪਣੇ ਅਕਸ ਲਈ ਲੜਦੇ ਨਜ਼ਰ ਆ ਰਹੇ ਹਨ। ਫਿਲਮ ਦੇ ਪਹਿਲੇ ਦਿਨ ਦਾ ਪਹਿਲਾ ਸ਼ੋਅ ਸੁਪਰਹਿੱਟ ਰਿਹਾ ਹੈ। ਫਿਲਮ ਦੀ ਸ਼ੌਕੀਨ ਅੰਡੀਂਗ ਨੂੰ ਦੇਖਣ ਤੋਂ ਬਾਅਦ ਲੋਕ ਆਪਣੇ ਇਮੋਸ਼ਨਲ 'ਤੇ ਕੰਟਰੋਲ ਨਹੀਂ ਕਰ ਪਾ ਰਹੇ। ਉਥੇ ਫਿਲਮ ਨੂੰ ਲੈ ਇਕ ਅਜਿਹਾ ਕਿੱਸਾ ਸਾਹਮਣਾ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਚਾਈਨਾ ਦੇ ਝੇਜ਼ੀਯਾਂਗ ਸ਼ਹਿਰ ਦੀ 21 ਸਾਲ ਦੀ ਕਾਲਜ ਸਟੂਡੈਂਟ ਆਪਣੇ ਦੋਸਤਾਂ ਨਾਲ 'ਅਵੈਂਜਰਸ : ਐਂਡਗੇਮ' ਦੇਖਣ ਪਹੁੰਚੀ। ਫਿਲਮ ਦੇ ਸ਼ੁਰੂ ਤੋਂ ਲੈ ਕੇ ਆਖਿਰ ਤੱਕ, ਇਹ ਲੜਕੀ ਲਗਾਤਾਰ 3 ਘੰਟੇ ਤੱਕ ਰੋਈ। ਫਿਲਮ ਦੇਖਣ ਤੋਂ ਬਾਅਦ ਉਹ ਇੰਨਾ ਜ਼ਿਆਦਾ ਰੋਈ ਕਿ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪੈ ਗਿਆ। ਖਬਰਾਂ ਮੁਤਾਬਕ, 'ਅਵੈਂਜਰਸ : ਐਂਡਗੇਮ' ਫਿਲਮ ਦੇ ਟਵਿਸਟ ਤੇ ਕਲਾਈਮੈਕਸ ਨੂੰ ਦੇਖ ਇਹ ਫੈਨ ਆਪਣੇ ਇਮੋਸ਼ਨਜ਼ ਨੂੰ ਕਾਬੂ 'ਚ ਨਾ ਰੱਖ ਸਕੇ। ਉਹ ਲੜਕੀ ਇੰਨਾਂ ਜ਼ਿਆਦਾ ਰੋਈ ਕੀ ਉਸ ਨੂੰ ਸਾਹ ਲੈਣ 'ਚ ਵੀ ਔਖ ਆਉਣ ਲੱਗੀ ਅਤੇ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ।
Punjabi Bollywood Tadka
ਦੱਸਣਯੋਗ ਹੈ ਕਿ 'ਅਵੈਂਜਰਸ' ਦੇ ਫੈਨਜ਼ ਰੋਂਦੇ-ਰੋਂਦੇ ਸਿਨੇਮਾ ਹਾਲ ਤੋਂ ਬਾਹਰ ਨਿਕਲੇ। ਅਚਾਨਕ ਇਸ ਦੇ ਸਿਨੇ 'ਚ ਦਰਦ ਹੋਣ ਲੱਗਾ ਤੇ ਸਾਹ ਲੈਣ 'ਚ ਔਖ ਆਉਣ ਲੱਗੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸ ਦੇ ਦੋਸਤਾਂ ਨੇ ਹਸਪਤਾਲ 'ਚ ਉਸ ਨੂੰ ਭਰਤੀ ਕਰਵਾਇਆ। ਹਸਪਤਾਲ 'ਚ ਇਸ ਲੜਕੀ ਨੂੰ ਆਕਸੀਜ਼ਨ ਮਾਸਕ ਲਾਇਆ ਗਿਆ। ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਕਿਹਾ ਕਿ ਜ਼ਿਆਦਾ ਰੋਣ ਕਾਰਨ ਇਸ ਨੂੰ ਅਜਿਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਰਾਤ ਭਰ ਹਸਪਤਾਲ 'ਚ ਰਹਿਣ ਤੋਂ ਬਾਅਦ ਹੁਣ ਇਹ 'ਅਵੈਂਜਰਸ' ਫੈਨ ਬਿਲਕੁਲ ਠੀਕ ਹੈ। 

Punjabi Bollywood Tadka


Tags: Avengers EndgameMarvel Cinematic UniverseStudiosStudent

Edited By

Sunita

Sunita is News Editor at Jagbani.