FacebookTwitterg+Mail

'ਅਵੈਂਜਰਸ ਐਂਡਗੇਮ' ਨੇ ਪਾਇਆ ਲੋਕਾਂ ਦੇ ਅੱਖੀ ਘੱਟਾ

avengers endgame trailer scenes that weren t in the movie
29 April, 2019 10:41:47 AM

ਨਵੀਂ ਦਿੱਲੀ (ਬਿਊਰੋ) — ਸੁਪਰਹੀਰੋ ਫਿਲਮ 'ਅਵੈਂਜਰਸ ਐਂਡਗੇਮ' ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੇ ਦੋ ਦਿਨਾਂ 'ਚ 100 ਕਰੋੜ ਕਲੱਬ 'ਚ ਐਂਟਰੀ ਮਾਰ ਲਈ ਹੈ। 'ਅਵੈਂਜਰਸ ਐਂਡਗੇਮ' ਨੂੰ ਲੈ ਕੇ ਹੁਣ ਖਬਰਾਂ ਆ ਰਹੀਆਂ ਹਨ ਕਿ ਫਿਲਮ ਦੇ ਟਰੇਲਰ 'ਚ ਦਿਖਾਏ ਗਏ ਕੁਝ ਸੀਨ ਦੇਖਣ ਨੂੰ ਮਿਲੇ ਸਨ ਪਰ ਉਹ ਫਿਲਮ ਤੋਂ ਗਾਇਬ ਹਨ ਜਾਂ ਫਿਲਮ ਉਨ੍ਹਾਂ 'ਚ ਬਦਲਾਅ ਦੇਖਣ ਨੂੰ ਮਿਲਿਆ। ਟਰੇਲਰ ਦੇ ਇਕ ਸੀਨ 'ਚ ਦਿਖਾਇਆ ਗਿਆ ਸੀ ਕਿ ਥੋਰ ਗੁੱਸੇ 'ਚ ਹੈ ਅਤੇ ਉਸ ਦੀ ਬਾਡੀ 'ਤੇ ਬਿਜਲੀ ਦੌੜ ਰਹੀ ਹੈ ਪਰ ਫਿਲਮ 'ਚ ਜਦੋਂ ਇਹ ਸੀਨ ਨੂੰ ਦਿਖਾਇਆ ਗਿਆ ਤਾਂ ਥੋਰ ਤੇ ਦਾੜੀ ਵੱਡੀ ਨਜ਼ਰ ਆਈ।

Punjabi Bollywood Tadka
ਟਰੇਲਰ 'ਚ ਨਤਾਸ਼ਾ ਸ਼ੂਟਿੰਗ ਦੀ ਪ੍ਰੈਕਟਿਸ ਕਰਦੀ ਹੋਈ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਹ ਪੰਚਿੰਗ ਬੈਗ ਨੂੰ ਪੰਚ ਕਰਦੀ ਹੋਈ ਵੀ ਦਿਖਾਈ ਸੀ ਪਰ ਫਿਲਮ 'ਚੋਂ ਇਹ ਸੀਨ ਵੀ ਗੁੰਮ ਹੈ।

Punjabi Bollywood Tadka
'ਅਵੈਂਜਰਸ ਐਂਡਗੇਮ' 'ਚ ਦਿਖਾਇਆ ਹੈ ਕਿ ਥੈਨੋਸ ਦੇ ਕਈ ਵਾਰ ਤੋਂ ਕੈਪਟਨ ਅਮਰੀਕਾ ਦਾ ਢਾਲ ਅੱਧਾ ਟੁੱਟ ਜਾਂਦਾ ਹੈ। ਇਸ ਤੋਂ ਬਾਅਦ ਵੀ ਕੈਪਟਨ ਉਸ ਟੁੱਟੇ ਢਾਲ ਨੂੰ ਆਪਣੇ ਹੱਥ 'ਚ ਬੇਲਟ ਦੇ ਸਹਾਰੇ ਬੰਨ੍ਹਦਾ ਹੈ ਅਤੇ ਲੜਾਈ ਕਰਦਾ ਹੈ। ਟਰੇਲਰ 'ਚ ਹੱਥ 'ਚ ਬੰਨ੍ਹਣ ਵਾਲੇ ਸੀਨ 'ਚ ਢਾਲ ਨੂੰ ਅੱਧਾ ਟੁੱਟਿਆ ਨਹੀਂ ਦਿਖਾਇਆ ਗਿਆ।

Punjabi Bollywood Tadka
ਟਰੇਲਰ 'ਚ ਇਕ ਸੀਨ 'ਚ ਨਤਾਸ਼ਾ ਤੇ ਸਟੀਵ, ਐਂਟਮੈਨ ਦਾ ਕਿਰਦਾਰ ਨਿਭਾ ਰਹੇ ਸਕਾਟ ਲੈਂਗ ਨਾਲ ਮਿਲਦੇ ਹਨ। ਇਸ ਦੌਰਾਨ ਨਤਾਸ਼ਾ ਦੇ ਵਾਲਾਂ ਦਾ ਕਲਰ ਸੁਨਿਹਰਾ ਭੂਰਾ ਹੁੰਦਾ ਹੈ ਪਰ ਫਿਲਮ 'ਚ ਨਤਾਸ਼ਾ ਦੇ ਵਾਲਾਂ ਦਾ ਰੰਗ ਲਾਲ ਦਿਖਾਇਆ ਗਿਆ ਹੈ।

Punjabi Bollywood Tadka
'ਅਵੈਂਜਰਸ ਐਂਡਗੇਮ' ਫਿਲਮ ਦੇ ਟਰੇਲਰ ਦੇ ਇਕ ਸੀਨ 'ਚ ਦਿਖਾਇਆ ਗਿਆ ਸੀ ਕਿ ਥੈਨੋਸ ਦੀ ਸੈਨਾ ਨਾਲ ਲੜਨ ਤੋਂ ਪਹਿਲਾ ਰਾਕੇਟ ਰੈਕੋਨ, Don Cheadle ਦੇ ਮੋਢੇ 'ਤੇ ਖੜ੍ਹਾ ਹੁੰਦਾ ਹੈ ਪਰ ਫਿਲਮ 'ਚ ਇਹ ਸੀਨ ਨਜ਼ਰ ਨਹੀਂ ਆਇਆ।

Punjabi Bollywood Tadka
'ਅਵੈਂਜਰਸ ਐਂਡਗੇਮ' ਫਿਲਮ ਦੇ ਟਰੇਲਰ 'ਚ ਟੋਨੀ ਸਟਾਰਕ ਤੇ ਸਟੀਵ ਦੀ ਮੁਲਾਕਾਤ ਦਾ ਸੀਨ ਦਿਖਾਇਆ ਗਿਆ ਸੀ। ਇਸ ਦੌਰਾਨ ਹੈਂਡਸ਼ੇਕ ਕਰਦੇ ਹਨ ਪਰ ਇਹ ਸੀਨ ਵੀ ਫਿਲਮ 'ਚੋਂ ਗੁੰਮ ਹੈ।

Punjabi Bollywood Tadka
'ਅਵੈਂਜਰਸ ਐਂਡਗੇਮ' ਦੇ ਟਰੇਲਰ 'ਚ ਕੈਪਟਨ ਮਾਰਵਲ ਹੇਲਮੇਟ ਪਾ ਕੇ ਉੱਡਦੀ ਹੋਈ ਦਿਖਾਈ ਗਈ ਸੀ। ਇਹ ਸੀਨ ਕਲਾਈਮੈਕਸ ਦੌਰਾਨ ਫਿਲਮਾਇਆ ਗਿਆ ਸੀ ਪਰ ਫਿਲਮ 'ਚ ਉਸ ਸੀਨ 'ਚ ਕੈਪਟਨ ਬਿਨਾ ਹੇਲਮੇਟ ਦੇ ਨਜ਼ਰ ਆਈ।

Punjabi Bollywood Tadka


Tags: Avengers EndgameTrailer ScenesMovieAnthonyJoe RussoTony Stark

Edited By

Sunita

Sunita is News Editor at Jagbani.