FacebookTwitterg+Mail

'ਅਵੈਂਜਰਸ...' ਦਾ ਨਵਾਂ ਟਰੇਲਰ ਰਿਲੀਜ਼, 'ਬਲੈਕ ਪੈਂਥਰ' ਦੀ ਪਲਟਨ ਹਮਲੇ ਲਈ ਤਿਆਰ

avengers infinity war
08 April, 2018 04:29:36 PM

ਮੁੰਬਈ (ਬਿਊਰੋ)— ਮਾਰਵਲ 'ਅਵੈਂਜਰਸ' ਦੀ ਅਗਲੀ ਸੀਰੀਜ਼ ਨਾਲ ਇਕ ਵਾਰ ਫਿਰ ਤੋਂ ਆਉਣ ਲਈ ਤਿਆਰੀ 'ਚ ਹਨ। ਮਾਰਵਲ ਦੀ ਅਗਲੀ ਫਿਲਮ 'ਅਵੈਂਜਰਸ : ਇਨਫਿਨੀਟੀ ਵਾਰ' ਦਾ ਨਵਾਂ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦਾ ਇਹ ਦੂਜਾ ਟਰੇਲਰ ਹੈ ਜਿਸ 'ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਫਿਕਸ਼ਨ ਵਰਲਡ ਦੇ ਰੋਮਾਂਸ ਨੂੰ ਡਬਲ ਕਰਨ ਲਈ ਇਸ ਸੀਰੀਜ਼ 'ਚ ਕਈ ਸੁਪਰਹੀਰੋਜ਼ ਦੀ ਸੁਪਰਪਾਵਰ ਨੂੰ ਇਕਠੇ ਦੇਖਣ ਦਾ ਮੌਕਾ ਮਿਲੇਗਾ। ਜਾਰੀ ਹੋਏ ਇਸ ਨਵੇਂ ਟਰੇਲਰ 'ਚ ਵਿਲੇਨ ਥੈਨਸ ਦੇ ਨਾਲ ਮੁਕਾਬਲੇ ਲਈ ਬਲੈਕ ਪੈਂਥਰ ਇਕੱਲੇ ਨਹੀਂ, ਬਲਕਿ ਆਪਣੀ ਪੂਰੀ ਪਲਟਨ ਨਾਲ ਵਾਪਸ ਪਰਤੇ ਹਨ। ਬਲੈਕ ਪੈਂਥਰ ਟਰੇਲਰ 'ਚ ਆਪਣੇ ਵਾਰ ਸਲੋਗਨ ਗਾਉਂਦੇ ਹੋਏ ਦੁਸ਼ਮਨ 'ਤੇ ਹਮਲੇ ਦੀ ਤਿਆਰੀ 'ਚ ਹਨ।

ਦੱਸਣਯੋਗ ਹੈ ਕਿ 'ਅਵੈਂਜਰਸ : ਇਨਫਿਨੀਟੀ ਵਾਰ' 'ਚ ਥਾਰ, ਦਿ ਹਲਕ, ਕੈਪਟੇਨ ਅਮੇਰਿਕਾ, ਆਯਰਨ ਮੈਨ, ਬਲੈਕ ਵਿਡੋ, ਹਾਕਆਈ, ਵਿਜ਼ਨ, ਸਪਾਈਡਰਮੈਨ ਵਰਗੇ ਕਈ ਹੋਰ ਸੁਪਰਹੀਰੋ ਦੇਖਣ ਮਿਲਣਗੇ। ਫਿਲਮ ਦਾ ਨਿਰਦੇਸ਼ਨ ਏਂਥਨੀ ਅਤੇ ਜੋ ਰੂਸੋ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 27 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Marvel Studios Avengers Infinity War Trailer Black Panther Trailer Hollywood Film

Edited By

Kapil Kumar

Kapil Kumar is News Editor at Jagbani.