FacebookTwitterg+Mail

Box Office : ਜਲਦ ਹੀ 200 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਵੇਗੀ 'ਅਵੈਂਜਰਸ...'

avengers infinity war
07 May, 2018 07:23:03 PM

ਮੁੰਬਈ (ਬਿਊਰੋ)— ਆਪਣੀ ਰਿਲੀਜ਼ ਦੇ ਪਹਿਲੇ ਹਫਤੇ ਹੀ ਭਾਰਤ 'ਚ ਰਿਕਾਰਡਤੋੜ ਕਮਾਈ ਕਰਨ ਵਾਲੀ ਮਾਰਵਲ ਦੀ 'ਅਵੈਂਜਰਸ : ਇਨਫਿਨੀਟੀ ਵਾਰ' ਦੀ ਬਾਕਸ ਆਫਿਸ 'ਤੇ ਖੂਬ ਧਮਾਲਾਂ ਮਚਾ ਰਹੀ ਹੈ। ਭਾਰਤ 'ਚ ਇਹ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਹਾਲੀਵੁੱਡ ਫਿਲਮ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਹਫਤੇ 'ਚ 156.64 ਕਰੋੜ ਅਤੇ ਦੂਜੇ ਹਫਤੇ ਸ਼ੁਕਰਵਾਰ 7.17 ਕਰੋੜ, ਸ਼ਨੀਵਾਰ 10.53 ਕਰੋੜ ਅਤੇ ਸ਼ਨੀਵਾਰ 13.04 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 10 ਦਿਨਾਂ 'ਚ 187.38 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਸ ਹਿਸਾਬ ਨਾਲ ਇਹ ਫਿਲਮ ਜਲਦ ਹੀ 200 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਵਾਲੀ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੈਂਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ 'ਅਵੈਂਜਰਸ : ਇਨਫਿਨੀਟੀ ਵਾਰ' ਦਾ ਨਿਰਦੇਸ਼ਨ ਅੰਥੋਨੀ ਰੋਸੋ ਅਤੇ ਜੋਏ ਰੋਸੋ ਨੇ ਕੀਤਾ ਹੈ। ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫਿਲਮ 'ਚ ਰਾਬਰਟ ਡਾਨੀ ਜੂਨੀਅਰ, ਕ੍ਰਿਸ ਹੈਮਸਵਰਥ, ਮਾਰਕ ਰਫਲੋ, ਕ੍ਰਿਸ ਇਵਾਂਸ, ਸਕਾਰਲੇਟ ਜੋਹਾਨਸਨ, ਬੇਨੇਡਿਕਟ ਕੰਬਰਬੈਚ ਵਰਗੇ ਕਲਕਾਰ ਅਹਿਮ ਭੂਮਿਕਾ 'ਚ ਹਨ। ਕਾਫੀ ਸਮੇਂ ਤੋਂ ਉੁਡੀਕੀ ਜਾ ਰਹੀ ਅਮਰੀਕੀ ਫਿਲਮ 'ਅਵੈਂਜਰਸ : ਇਨਫਿਨੀਟੀ ਵਾਰ' ਮਾਰਵਲ ਦੀ ਸੁਪਰਹੀਰੋ 'ਤੇ ਆਧਾਰਿਤ ਹੈ।ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Avengers Infinity War Josh Brolin Anthony Russo Scarlett Johansson Box Office Hollywood Film

Edited By

Kapil Kumar

Kapil Kumar is News Editor at Jagbani.