FacebookTwitterg+Mail

Box Office : 200 ਕਰੋੜ ਦੇ ਕਰੀਬ ਪਹੁੰਚੀ 'ਅਵੈਂਜਰਸ...', ਬਣਾਇਆ ਇਹ ਰਿਕਾਰਡ

avengers infinity war
08 May, 2018 07:23:55 PM

ਮੁੰਬਈ (ਬਿਊਰੋ)— ਆਪਣੀ ਰਿਲੀਜ਼ ਦੇ ਪਹਿਲੇ ਹਫਤੇ ਹੀ ਭਾਰਤ 'ਚ ਰਿਕਾਰਡਤੋੜ ਕਮਾਈ ਕਰਨ ਵਾਲੀ ਮਾਰਵਲ ਦੀ 'ਅਵੈਂਜਰਸ : ਇਨਫਿਨੀਟੀ ਵਾਰ' ਦੀ ਬਾਕਸ ਆਫਿਸ 'ਤੇ ਖੂਬ ਧਮਾਲਾਂ ਮਚਾ ਰਹੀ ਹੈ। ਭਾਰਤ 'ਚ ਇਹ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਹਾਲੀਵੁੱਡ ਫਿਲਮ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਹਫਤੇ 'ਚ 156.64 ਕਰੋੜ ਅਤੇ ਦੂਜੇ ਹਫਤੇ ਸ਼ੁਕਰਵਾਰ 7.17 ਕਰੋੜ, ਸ਼ਨੀਵਾਰ 10.53 ਕਰੋੜ, ਐਤਵਾਰ 13.04 ਕਰੋੜ ਅਤੇ ਸੋਮਵਾਰ 4.90 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 11 ਦਿਨਾਂ 'ਚ 192.28 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।

ਉੱਥੇ ਹੀ ਇਸ ਫਿਲਮ ਨੇ ਕਮਾਈ ਦੇ ਮਾਮਲੇ 'ਚ ਹਾਲੀਵੁੱਡ ਫਿਲਮ 'ਜੰਗਲ ਬੁੱਕ' ਨੂੰ ਪਿੱਛੇ ਛੱਡ ਦਿੱਤਾ ਹੈ। 'ਜੰਗਲ ਬੁੱਕ' ਨੇ ਭਾਰਤੀ ਬਾਕਸ ਆਫਿਸ 'ਤੇ 188 ਕਰੋੜ ਦਾ ਕਾਰੋਬਾਰ ਕੀਤਾ ਸੀ। ਫਿਲਮ ਦੀ ਕਮਾਈ ਦੇ ਅੰਕੜੇ ਟਰੈਂਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ। ਭਾਰਤੀ ਬਾਕਸ ਆਫਿਸ 'ਤੇ ਤਾਬੜਤੋੜ ਕਮਾਈ ਕਰ ਰਹੀ 'ਅਵੈਂਜਰਸ : ਇਨਫਿਨੀਟੀ ਵਾਰ' ਹਾਲੀਵੁੱਡ ਦੀ ਹਾਈਐਸਟ ਗ੍ਰਾਸਰ ਫਿਲਮ ਬਣੀ ਹੈ, ਬਲਕਿ ਦੂਜੇ ਹਫਤੇ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।

ਦੱਸਣਯੋਗ ਹੈ ਕਿ 'ਅਵੈਂਜਰਸ : ਇਨਫਿਨੀਟੀ ਵਾਰ' ਦਾ ਨਿਰਦੇਸ਼ਨ ਅੰਥੋਨੀ ਰੋਸੋ ਅਤੇ ਜੋਏ ਰੋਸੋ ਨੇ ਕੀਤਾ ਹੈ। ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫਿਲਮ 'ਚ ਰਾਬਰਟ ਡਾਨੀ ਜੂਨੀਅਰ, ਕ੍ਰਿਸ ਹੈਮਸਵਰਥ, ਮਾਰਕ ਰਫਲੋ, ਕ੍ਰਿਸ ਇਵਾਂਸ, ਸਕਾਰਲੇਟ ਜੋਹਾਨਸਨ, ਬੇਨੇਡਿਕਟ ਕੰਬਰਬੈਚ ਵਰਗੇ ਕਲਕਾਰ ਅਹਿਮ ਭੂਮਿਕਾ 'ਚ ਹਨ। ਕਾਫੀ ਸਮੇਂ ਤੋਂ ਉੁਡੀਕੀ ਜਾ ਰਹੀ ਅਮਰੀਕੀ ਫਿਲਮ 'ਅਵੈਂਜਰਸ : ਇਨਫਿਨੀਟੀ ਵਾਰ' ਮਾਰਵਲ ਦੀ ਸੁਪਰਹੀਰੋ 'ਤੇ ਆਧਾਰਿਤ ਹੈ।ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Avengers Infinity War Josh Brolin Anthony Russo Scarlett Johansson Box Office Hollywood Film

Edited By

Kapil Kumar

Kapil Kumar is News Editor at Jagbani.