FacebookTwitterg+Mail

18 ਸਾਲ ਵੱਡੇ ਐਕਟਰ ਨਾਲ ਜਲਦ ਵਿਆਹ ਕਰਵਾ ਸਕਦੀ ਹੈ ਅਵਿਕਾ ਗੌਰ

avika gor
02 December, 2018 01:47:18 PM

ਮੁੰਬਈ(ਬਿਊਰੋ)- ਕਦੇ ਆਪਣੇ ਸ਼ਾਨਦਾਰ ਅਭਿਨੈ ਕਾਰਨ ਮਸ਼ਹੂਰ ਹੋਇਆ ਸ਼ੋਅ 'ਬਾਲਿਕਾ ਵਧੁ' ਦੀ ਆਨੰਦੀ ਦੇ ਵਿਆਹ ਦੀਆਂ ਖਬਰਾਂ ਨੇ ਇਸ ਸਮੇਂ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੀ ਹਾਂ, ਇਸ ਸ਼ੋਅ ਵਿਚ ਬਾਲ ਕਲਾਕਾਰ ਆਨੰਦੀ ਉਰਫ ਅਵਿਕਾ ਗੌਰ ਨੇ ਹਾਲ ਹੀ ਵਿਚ ਆਪਣੇ ਇਕ ਨਵੇਂ ਖੁਲਾਸੇ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
Punjabi Bollywood Tadka
ਸ਼ੋਅ 'ਬਾਲਿਕਾ ਵਧੂ' 'ਚ ਆਨੰਦੀ ਦਾ ਕਿਰਦਾਰ ਨਿਭਾ ਕੇ ਅਵਿਕਾ ਬਹੁਤ ਹੀ ਮਸ਼ਹੂਰ ਹੋ ਗਈ ਸੀ ਅਤੇ ਹੁਣ ਉਹ ਆਪਣੇ ਤੋਂ 18 ਸਾਲ ਵੱਡੇ ਅਭਿਨੇਤਾ ਨਾਲ ਵਿਆਹ ਕਰਨ ਦੀ ਗੱਲ ਨੂੰ ਲੈ ਕੇ ਚਰਚਾਵਾਂ 'ਚ ਆ ਗਈ ਹੈ। ਜਾਣਕਾਰੀ ਮੁਤਾਬਕ ਖਬਰਾਂ ਅਨੁਸਾਰ ਜਲਦ ਹੀ ਅਵਿਕਾ ਮਨੀਸ਼ ਰਾਏਸਿੰਘਨ ਨਾਲ ਵਿਆਹ ਕਰਵਾ ਸਕਦੀ ਹੈ, ਜਿਨ੍ਹਾਂ ਨਾਲ ਉਨ੍ਹਾਂ ਨੂੰ ਟੀ.ਵੀ. ਸ਼ੋਅ 'ਸਸੁਰਾਲ ਸਿਮਰ ਕਾ' ਵਿਚ ਦੇਖਿਆ ਗਿਆ ਸੀ।
Punjabi Bollywood Tadka
ਇਸ ਸ਼ੋਅ 'ਚ ਦੋਵਾਂ ਨੇ ਪਤੀ ਪਤਨੀ ਦਾ ਕਿਰਦਾਰ ਨਿਭਾਇਆ ਸੀ ਅਤੇ ਹੁਣ ਦੋਵੇਂ ਅਸਲ ਜ਼ਿੰਦਗੀ 'ਚ ਵੀ ਪਤੀ-ਪਤਨੀ ਬਣਨ ਲਈ ਤਿਆਰ ਹਨ। ਖਬਰਾਂ ਮੁਤਾਬਕ ਅਵਿਕਾ ਜਲਦ ਹੀ ਵਿਆਹ ਦੀਆਂ ਤਿਆਰੀਆਂ 'ਚ ਲੱਗਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਅਵਿਕਾ ਇਕ ਭਾਰਤੀ ਟੀ.ਵੀ. ਅਦਾਕਾਰਾ ਹੈ ਅਤੇ ਉਨ੍ਹਾਂ ਨੇ ਬਚਪਨ ਤੋਂ ਹੀ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ।
Punjabi Bollywood Tadka
ਦੱਸ ਦੇਈਏ ਕਿ ਅਵਿਕਾ ਅਸਲ ਜ਼ਿੰਦਗੀ 'ਚ ਮਨੀਸ਼ ਰਾਏਸਿੰਘਨ ਨੂੰ ਡੇਟ ਕਰ ਰਹੀ ਹੈ। ਉੱਥੇ ਹੀ ਮਨੀਸ਼ ਰਾਏਸਿੰਘਨ ਵੀ ਇਕ ਟੀ.ਵੀ. ਅਭਿਨੇਤਾ ਹਨ। ਆਉਣ ਵਾਲੀਆਂ ਖਬਰਾਂ ਮੁਤਾਬਕ ਇਨ੍ਹਾਂ ਦੋਨਾਂ ਨੂੰ ਲਗਾਤਾਰ ਸ਼ਾਪਿੰਗ ਕਰਦੇ ਹੋਏ ਇਕੱਠੇ ਦੇਖਿਆ ਜਾ ਰਿਹਾ ਹੈ ਅਤੇ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਅਵਿਕਾ ਅਤੇ ਮਨੀਸ਼ ਆਉਣ ਵਾਲੇ ਦਸੰਬਰ ਜਾਂ ਸਾਲ 2019 'ਚ ਵਿਆਹ ਵੀ ਕਰਨ ਵਾਲੇ ਹਨ।

Punjabi Bollywood Tadka
ਜਾਣਕਾਰੀ ਮੁਤਾਬਕ ਤੁਹਾਨੂੰ ਦਸ ਦੇਈਏ ਕਿ ਅੱਜ-ਕੱਲ੍ਹ ਇੰਡਸਟਰੀ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵਿਆਹ ਕਰਵਾ ਲਿਆ ਹੈ ਅਤੇ ਕਈ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ।


Tags: Avika Gor Manish Raisinghan Sasural Simar Ka Balika Vadhu

About The Author

manju bala

manju bala is content editor at Punjab Kesari