FacebookTwitterg+Mail

ਪਿਤਾ ਹਰਭਜਨ ਮਾਨ ਦੀ ਰਾਹ 'ਤੇ ਨਿਕਲੇ ਅਵਕਾਸ਼ ਮਾਨ

avkash mann and harbhajan maan
30 June, 2019 10:50:00 AM

ਜਲੰਧਰ (ਬਿਊਰੋ) —  ਪੰਜਾਬੀ ਗਾਇਕ ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ 'ਚ ਕਦਮ ਰੱਖਣ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਹਰਭਜਨ ਮਾਨ ਨੇ ਗੀਤ ਦਾ ਵੀਡੀਓ ਸ਼ੇਅ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ। ਅਵਕਾਸ਼ ਮਾਨ ਦੇ ਗੀਤ 'ਤੇਰੇ ਵਾਸਤੇ' ਨੂੰ ਲੈ ਕੇ ਹਰਭਜਨ ਮਾਨ ਨੇ ਖੁਸ਼ੀ ਜ਼ਾਹਿਰ ਕੀਤੀ ਹੈ।

 

ਇਸ ਤੋਂ ਪਹਿਲਾਂ ਵੀ ਹਰਭਜਨ ਮਾਨ ਨੇ ਅਵਕਾਸ਼ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਹਰਭਜਨ ਮਾਨ, ਅਵਕਾਸ਼ ਨਾਲ ਗੁਰਦੁਆਰਾ ਸਾਹਿਬ 'ਚ ਸ਼ਬਦ ਕੀਰਤਨ ਕਰਦੇ ਨਜ਼ਰ ਆਏ ਸਨ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਜਿਵੇਂ ਹਰਭਜਨ ਮਾਨ ਆਪਣੀ ਗਾਇਕੀ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰਦੇ ਆ ਰਹੇ ਹਨ, ਉਸੇ ਤਰ੍ਹਾਂ ਅਵਕਾਸ਼ ਵੀ ਹਰਭਜਨ ਮਾਨ ਦੇ ਪਾਏ ਪੂਰਨਿਆਂ 'ਤੇ ਚੱਲੇਗਾ।

 

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਹੀ ਹਰਭਜਨ ਮਾਨ ਦਾ ਗੀਤ 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਏ ਸਨ। ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਹਰਭਜਨ ਮਾਨ ਨੇ ਇਸ ਗੀਤ ਨਾਲ ਭੈਣ-ਭਰਾ ਦੇ ਅਟੁੱਟ ਰਿਸ਼ਤੇ ਦੇ ਦਰਦ ਨੂੰ ਬਿਆਨ ਕੀਤਾ ਹੈ।


Tags: Avkash MannTere VaasteHarbhajan MaanInstagram PostVideoViralPunjabi Singer

Edited By

Sunita

Sunita is News Editor at Jagbani.