FacebookTwitterg+Mail

ਪੁੱਤਰ ਦੇ ਜਨਮਦਿਨ 'ਤੇ ਹਰਭਜਨ ਮਾਨ ਨੇ ਤਸਵੀਰ ਸਾਂਝੀ ਕਰਕੇ ਵਾਹਿਗੁਰੂ ਅੱਗੇ ਕੀਤੀ ਇਹ ਅਰਦਾਸ

avkash mann and harbhajan mann
03 September, 2019 04:24:28 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਅਤੇ ਅਦਾਕਾਰੀ ਦੇ ਸਦਕੇ ਫਿਲਮ ਇੰਡਸਟਰੀ 'ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਦੇ ਜਨਮਦਿਨ 'ਤੇ ਇਕ ਖਾਸ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਪੋਸਟ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, ''ਜਨਮਦਿਨ ਮੁਬਾਰਕ ਸੋਹਣੇ ਪੁੱਤ ਅਵਕਾਸ਼ ਸਿੰਘ ਮਾਨ…ਵਾਹਿਗੁਰੂ ਜ਼ਿੰਦਗੀ ਦੀ ਹਰ ਖੁਸ਼ੀ ਤੇਰੀ ਝੋਲੀ ਪਾਵੇ।''

Punjabi Bollywood Tadka
ਦੱਸ ਦਈਏ ਅਵਕਾਸ਼ ਮਾਨ ਨੇ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ 'ਤੇਰੇ ਵਾਸਤੇ' ਗੀਤ ਨਾਲ ਆਗਾਜ਼ ਕਰ ਚੁੱਕੇ ਹਨ। ਅਵਕਾਸ਼ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ।

Punjabi Bollywood Tadka

ਦੱਸਣਯੋਗ ਹੈ ਕਿ ਹਰਭਜਨ ਮਾਨ ਇਨ੍ਹੀਂ ਦਿਨੀਂ ਕੈਨੇਡਾ 'ਚ ਆਪਣੀ ਫਿਲਮ 'ਪੀ. ਆਰ.' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਬਿਜ਼ੀ ਸ਼ੈਡਿਊਲ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

Punjabi Bollywood Tadka


Tags: Avkash MannHarbhajan MannPost ViralPunjabi Singer

Edited By

Sunita

Sunita is News Editor at Jagbani.