FacebookTwitterg+Mail

ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਦਾ ਪਹਿਲਾ ਗੀਤ 'ਤੇਰੇ ਵਾਸਤੇ' ਰਿਲੀਜ਼ (ਵੀਡੀਓ)

avkash mann new song tere vaaste
03 July, 2019 10:41:28 AM

ਜਲੰਧਰ (ਬਿਊਰੋ) — ਸੰਗੀਤ ਜਗਤ 'ਚ ਆਪਣੇ ਗੀਤਾਂ ਨਾਲ ਮਿਸਾਲਾਂ ਕਾਇਮ ਕਰਨ ਵਾਲੇ ਉੱਘੇ ਗਾਇਕ ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਨੇ ਵੀ ਗਾਇਕੀ ਦੇ ਖੇਤਰ 'ਚ ਕਦਮ ਰੱਖ ਲਿਆ ਹੈ। ਜੀ ਹਾਂ, ਹਾਲ ਹੀ 'ਚ ਅਵਕਾਸ਼ ਮਾਨ ਦਾ ਗੀਤ 'ਤੇਰੇ ਵਾਸਤੇ' ਰਿਲੀਜ਼ ਹੋਇਆ ਹੈ, ਜਿਸ ਤੋਂ ਬਾਅਦ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਪੋਸਟ ਨੂੰ ਸਾਂਝਿਆਂ ਕਰਦਿਆਂ ਕੈਪਸ਼ਨ 'ਚ ਲਿਖਿਆ ''ਮੇਰੇ ਅਤੇ ਗੁਰਸੇਵਕ ਤੋਂ ਬਾਅਦ ਸਾਡੇ ਬੇਟੇ ਅਵਕਾਸ਼ ਮਾਨ ਨੇ ਕਲਾ ਦੇ ਖੇਤਰ ਨੂੰ ਚੁਣਿਆ ਹੈ। ਅਸੀਂ ਆਸ ਕਰਦੇ ਹਾਂ ਕਿ ਗੀਤ 'ਤੇਰੇ ਵਾਸਤੇ' ਨਾਲ ਅਵਕਾਸ਼ ਦੇ ਰੱਖੇ ਇਸ ਪਹਿਲੇ ਕਦਮ ਨੂੰ ਤੁਸੀ ਆਪਣੀ ਮੁਹੱਬਤਾਂ ਅਤੇ ਅਸੀਸਾਂ ਨਾਲ ਜੀ ਆਇਆਂ ਨੂੰ ਕਹੋਗੇ। ਸਾਨੂੰ ਪੂਰੀ ਉਮੀਦ ਹੈ ਕਿ ਅਵਕਾਸ਼ ਆਉਣ ਵਾਲੇ ਸਮੇਂ 'ਚ ਆਪਣੀ ਮਿਹਨਤ ਸਦਕਾ ਤੁਹਾਡੇ ਦਿਲਾਂ 'ਚ ਆਪਣੀ ਖਾਸ ਥਾਂ ਬਣਾਵੇਗਾ। ਇਸ ਗੀਤ ਨੂੰ ਆਪਣੇ ਸੱਜਣਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਨਾ। ਹਰਮਨ, ਹਰਭਜਨ ਮਾਨ।''

ਦੱਸ ਦਈਏ ਕਿ ਅਵਕਾਸ਼ ਮਾਨ ਦੇ ਇਸ ਗੀਤ ਦੇ ਬੋਲ ਹਰਮਨਜੀਤ ਨੇ ਲਿਖੇ ਹਨ ਅਤੇ ਮਿਊਜ਼ਿਕ ਰੂਹਾਨ ਅਤੇ ਅਵਕਾਸ਼ ਮਾਨ ਨੇ ਦਿੱਤਾ ਹੈ। ਇਹ ਗੀਤ ਇਕ ਰੋਮਾਂਟਿਕ ਗੀਤ ਹੈ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਜਿਵੇਂ ਹਰਭਜਨ ਮਾਨ ਆਪਣੀ ਗਾਇਕੀ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰਦੇ ਆ ਰਹੇ ਹਨ, ਉਸੇ ਤਰ੍ਹਾਂ ਅਵਕਾਸ਼ ਵੀ ਹਰਭਜਨ ਮਾਨ ਦੇ ਪਾਏ ਪੂਰਨਿਆਂ 'ਤੇ ਚੱਲੇਗਾ।


Tags: Harbhajan MannTere VaasteAvkash MannHarmanjeetKhushi SadryRoohaan

Edited By

Sunita

Sunita is News Editor at Jagbani.