FacebookTwitterg+Mail

ਮਾਂ ਲਈ ਭਾਵੁਕ ਹੋਏ ਅਵਕਾਸ਼ ਮਾਨ, ਕਿਹਾ 'ਮਾਏਂ ਤੇਰੇ ਵਿਹੜੇ ਵਿਚ ਰੱਬ ਵੱਸਦਾ'

avkash mann wishes happy birthday to mother
23 September, 2019 12:29:46 PM

ਜਲੰਧਰ (ਬਿਊਰੋ) — ਫਿਲਮ ਇੰਡਸਟਰੀ ਤੇ ਸੰਗੀਤ ਜਗਤ 'ਚ ਸ਼ੌਹਰਤ ਖੱਟਣ ਵਾਲੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੇ ਸਪੁੱਤਰ ਅਵਕਾਸ਼ ਮਾਨ 'ਤੇਰੇ ਵਾਸਤੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਫਲਤਾਪੂਰਵਕ ਆਗਾਜ਼ ਕਰ ਚੁੱਕੇ ਹਨ। ਅਵਕਾਸ਼ ਮਾਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ, ਜਿੱਥੇ ਉਹ ਆਪਣੀ ਤਸਵੀਰਾਂ ਤੇ ਵੀਡੀਓਜ਼ ਆਪਣੇ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਵਕਾਸ਼ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਮਾਤਾ ਜੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੀ ਮੰਮੀ ਦੀ ਇਕ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ 'ਮੇਰੀ ਪਿਆਰੀ ਅਤੇ ਸ਼ਾਨਦਾਰ ਮੰਮੀ ਨੂੰ ਜਨਮਦਿਨ ਦੀਆਂ ਮੁਬਾਰਕਾਂ... ਮੇਰੀ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਇਕ ਚੰਗੇ ਦਿਲ, ਬੁੱਧੀਮਾਨ ਅਤੇ ਦੇਖਭਾਲ ਕਰਨ ਵਾਲੀ ਸ਼ਖਸ਼ੀਅਤ ਦਾ ਪੁੱਤਰ ਹਾਂ। ਆਪਣੇ ਦਿਨ ਦਾ ਅਨੰਦ ਲਓ, ਹਮੇਸ਼ਾ ਤੁਹਾਨੂੰ ਪਿਆਰ ਕਰਦਾ ਰਹਾਂਗਾ। ਮਾਏਂ ਤੇਰੇ ਵੇਹੜੇ ਵਿੱਚ ਰੱਬ ਵੱਸਦਾ।'

Punjabi Bollywood Tadka
ਦੱਸ ਦਈਏ ਅਵਕਾਸ਼ ਮਾਨ ਦੇ 'ਤੇਰੇ ਵਾਸਤੇ' ਗੀਤ ਨੂੰ 12 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਗੀਤ ਦੀ ਵੀਡੀਓ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਉਨ੍ਹਾਂ ਦੇ ਅਗਲੇ ਗੀਤ ਦੀ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ।

 

 

 


Tags: Avkash MannWishesHappy BirthdayMotherHarbhajan MannPollywood Celebrity

Edited By

Sunita

Sunita is News Editor at Jagbani.