FacebookTwitterg+Mail

'ਲਿਪ ਸਰਜਰੀ' ਤੋਂ ਬਾਅਦ ਸੁਰਖੀਆਂ 'ਚ ਆਈ ਆਇਸ਼ਾ, ਸ਼ੇਅਰ ਕੀਤੀ ਇਹ ਵੀਡੀਓ

    1/13
22 March, 2017 10:18:21 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਆਇਸ਼ਾ ਟਾਕੀਆ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਬਦਲੇ ਅੰਦਾਜ਼ ਕਾਰਨ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਆਇਸ਼ਾ ਨੇ ਲਿਪ ਸਰਜਰੀ ਕਰਵਾਈ ਹੈ, ਜਿ ਤੋਂ ਬਾਅਦ ਉਸ ਦਾ ਨਵਾਂ ਅੰਦਾਜ਼ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। ਆਇਸ਼ਾ ਨੇ ਰਾਜਨੀਤਿਕ ਨੇਤਾ ਅਬੁ ਆਜਮੀ ਦੇ ਬਿਜਨੈੱਸਮੈਨ ਬੇਟੇ ਫਰਹਾਨ ਆਜਮੀ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਆਇਸ਼ਾ ਫਿਲਮ ਇੰਡਸਟਰੀ 'ਚੋਂ ਗਾਇਬ ਹੀ ਹੋ ਗਈ। ਉਸ ਦੀ ਆਖਿਰੀ ਰਿਲੀਜ਼ ਫਿਲਮ ਸਾਲ 2013 'ਚ ਆਈ ਸੀ ਪਰ ਕਈ ਸਾਲਾਂ ਦੇ ਗੈਪ ਤੋਂ ਬਾਅਦ ਉਹ ਜਲਦ 'ਬੋਰਿਵਲੀ ਕਾ ਬਰੂਸ ਲੀ' ਫਿਲਮ ਅਤੇ ਇੱਕ ਐਲਬਮ 'ਚ ਨਜ਼ਰ ਆਵੇਗੀ।
Click On The Link To See Video www.instagram.com/p/BRaH4xVjiGa/
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਆਇਸ਼ਾ ਸੁਰਖੀਆਂ 'ਚ ਉਸ ਸਮੇਂ ਤੋਂ ਆਈ, ਜਦੋਂ ਇੱਕ ਸਮਾਰੋਹ 'ਚ ਉਸ ਨੇ ਰੈੱਡ ਕਾਰਪੇਟ 'ਤੇ ਆਪਣਾ ਜਲਵਾ ਬਿਖੇਰਿਆ ਸੀ। ਅਗਲੇ ਦਿਨ ਹੀ ਉਸ ਦੇ ਬਦਲੇ ਚਿਹਰੇ 'ਤੇ ਚਰਚਾ ਹੋਣੀ ਸ਼ੁਰੂ ਹੋ ਗਈ। ਇਨ੍ਹਾਂ ਗੱਲਾਂ ਨੂੰ ਲੈ ਕੇ ਕਾਫੀ ਟ੍ਰੋਲ ਹੋਇਆ, ਜਿਸ ਦਾ ਜਵਾਬ ਵੀ ਆਇਸ਼ਾ ਨੇ ਆਪਣੇ ਅੰਦਾਜ਼ 'ਚ ਹੀ ਦਿੱਤਾ। ਹਾਲ ਹੀ 'ਚ ਇੱਕ ਫੋਟੋਸ਼ੂਟ ਤੋਂ ਬਾਅਦ ਸੂਤਰਾਂ ਨੂੰ ਦਿੱਤੇ ਗਏ ਇੰਟਰਵਿਊ 'ਚ ਆਇਸ਼ਾ ਤੋਂ ਇਸੇ ਮਾਮਲੇ 'ਤੇ ਕਈ ਸਵਾਲ ਪੁੱਛੇ ਗਏ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਸ਼ੇਅਰ ਵੀ ਕੀਤੀਆਂ ਹਨ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਲਿਖਿਆ ਸੀ ਕਿ, ''ਤੁਸੀਂ ਦੁਨੀਆ 'ਚ ਭਾਵੇਂ ਕੁਝ ਵੀ ਚੰਗਾ ਆਪਣਾ ਲਈ ਹੀ ਕਿਉਂ ਨਾ ਕਰੋ ਪਰ ਲੋਕ ਫਿਰ ਵੀ ਤੁਹਾਡੀ ਆਲੋਚਨਾ ਕਰਨਗੇ।''

Tags: Ayesha TakiaFarhan AzmiInstagramlip surgeryਆਇਸ਼ਾ ਟਾਕੀਆਫਰਹਾਨ ਆਜਮੀ