ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ 'ਵਾਂਟੇਡ' ਫਿਲਮ 'ਚ ਰੋਮਾਂਸ ਕਰਨ ਵਾਲੀ ਅਦਾਕਾਰਾ ਆਇਸ਼ਾ ਟਾਕੀਆ ਦੇ ਲੁੱਕ 'ਚ ਹੁਣ ਕਾਫੀ ਬਦਲਾਅ ਆ ਗਿਆ ਹੈ। ਇਸ ਦਾ ਸਬੂਤ ਉਸ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਆਇਸ਼ਾ ਨੇ ਲਿਪਸ, ਜਾਅ ਲਾਈਨਸ, ਆਈਬ੍ਰੋ ਅਤੇ ਫੋਰਹੈੱਡ ਦੀ ਸਰਜਰੀ ਕਰਵਾਈ। ਹਾਲਾਂਕਿ ਆਇਸ਼ਾ ਨੇ ਕਦੇ ਇਸ ਗੱਲ ਨੂੰ ਮੰਨਿਆ ਨਹੀਂ ਹੈ। ਜੇਕਰ ਉਸ ਦੀਆਂ 2000 ਤੋਂ ਹੁਣ ਤੱਕ ਪੁਰਾਣੀਆਂ ਤਸਵੀਰਾਂ ਨੂੰ ਦੇਖਿਆ ਜਾਵੇ ਤਾਂ ਉਸ ਦੇ ਲੁੱਕ 'ਚ ਆਏ ਬਦਲਾਅ ਨੂੰ ਸਾਫ ਦੇਖਿਆ ਜਾ ਸਕਦਾ ਹੈ। ਹਾਲ ਹੀ 'ਚ ਆਇਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬਦਲੀ ਲੱਗ ਰਹੀ ਹੈ। ਇਸ ਦੌਰਾਨ ਉਸ ਨੇ ਆਮ ਡਰੈੱਸ ਪਾਈ ਸੀ, ਜਿਸ 'ਚ ਜ਼ਿਆਦਾ ਖੂਬਸੂਰਤ ਨਹੀਂ ਲੱਗ ਰਹੀ ਹੈ। ਆਇਸ਼ਾ ਟਾਕੀਆ ਦਾ ਜਨਮ 1986 'ਚ ਮੁੰਬਈ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਗੁਜਰਾਤੀ ਹਨ, ਜਦਕਿ ਮਾਂ ਬ੍ਰਿਟਿਸ਼ ਹਨ। ਆਇਸ਼ਾ ਟਾਕੀਆ ਨੇ ਚਾਰ ਸਾਲ ਦੀ ਉਮਰ ਤੋਂ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਲ 2000 'ਚ ਆਇਸ਼ਾ ਟਾਕੀਆ ਨੇ ਫਾਲਗੁਨੀ ਪਾਠਕ ਦੇ ਐਲਬਮ ਦੇ ਇਕ ਗੀਤ 'ਮੇਰੀ ਚੁਨਰ ਉੜ-ਉੜ ਜਾਏ' 'ਚ ਕੰਮ ਕੀਤਾ ਸੀ।ਇਸ ਗੀਤ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਸੀ। ਇਸ ਵੀਡੀਓ ਦੇ ਕਾਰਨ ਉਨ੍ਹਾਂ ਨੇ ਕਾਫੀ ਪ੍ਰਸਿੱਧੀ ਹਾਸਿਲ ਕੀਤੀ ਸੀ। ਉਸ ਤੋਂ ਬਾਅਦ ਆਇਸ਼ਾ ਟਾਕੀਆ ਮੁੜ ਇਕ ਹੋਰ ਵੀਡੀਓ 'ਸ਼ੇਕ ਇਟ ਡੈਡੀ' 'ਚ ਨਜ਼ਰ ਆਈ ਅਤੇ ਇਸ ਲਈ ਆਇਸ਼ਾ ਟਾਕੀਆ ਨੂੰ ਹਿੰਦੀ ਫਿਲਮ ਇੰਡਸਟਰੀ 'ਚ ਕਾਫੀ ਸਰਾਹਨਾ ਵੀ ਮਿਲੀ। ਇਸ ਤਰ੍ਹਾਂ ਹੌਲੀ-ਹੌਲੀ ਆਇਸ਼ਾ ਟਾਕੀਆ ਨੇ ਹਿੰਦੀ ਫਿਲਮਾਂ 'ਚ ਐਕਟਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ।