FacebookTwitterg+Mail

ਹਿੰਦੂ ਪਤਨੀ ਹੋਣ 'ਤੇ ਆਇਸ਼ਾ ਟਾਕੀਆ ਦੇ ਪਤੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ayesha takia husband farhan azmi
27 July, 2017 06:18:52 PM

ਮੁੰਬਈ— ਸਮਾਜਵਾਦੀ ਪਾਰਟੀ ਨੇਤਾ ਅਬੂ ਆਜ਼ਮੀ ਦੇ ਬੇਟੇ ਤੇ ਬਾਲੀਵੁੱਡ ਅਭਿਨੇਤਰੀ ਆਇਸ਼ਾ ਟਾਕੀਆ ਦੇ ਪਤੀ ਫਰਹਾਨ ਆਜ਼ਮੀ ਨੂੰ ਫੋਨ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਫੋਨ ਕਰਨ ਵਾਲੇ ਨੇ ਫਰਹਾਨ ਨੂੰ ਕਿਹਾ ਹੈ ਕਿ ਉਸ ਨੇ ਇਕ ਹਿੰਦੂ ਲੜਕੀ ਨਾਲ ਵਿਆਹ ਕਰਵਾਇਆ ਹੈ, ਇਸ ਲਈ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਫਰਹਾਨ ਨੇ ਮੁੰਬਈ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ, ਜਿਸ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਰਹਾਨ ਨੇ ਆਪਣੀ ਸ਼ਿਕਾਇਤ 'ਚ ਲਿਖਿਆ, 'ਫੋਨ ਕਰਨ ਵਾਲੇ ਨੇ ਉਸ ਨੂੰ ਧਮਕਾਉਂਦਿਆਂ ਕਿਹਾ ਕਿ ਤੂੰ ਇਕ ਹਿੰਦੂ ਲੜਕੀ ਨਾਲ ਵਿਆਹ ਕਰਵਾਇਆ ਹੈ, ਇਸ ਲਈ ਤੈਨੂੰ ਅੰਜਾਮ ਭੁਗਤਨਾ ਪਵੇਗਾ।' ਫੋਨ ਕਰਨ ਵਾਲੇ ਨੇ ਇਹ ਵੀ ਕਿਹਾ ਕਿ ਉਹ ਹਿੰਦੂ ਸੈਨਾ ਨਾਲ ਸਬੰਧ ਰੱਖਦਾ ਹੈ। ਉਸ ਦਾ ਪਰਿਵਾਰ ਸੈਨਾ ਦੇ ਨਿਸ਼ਾਨੇ 'ਤੇ ਹੈ ਤੇ ਉਹ ਉਨ੍ਹਾਂ ਨੂੰ ਮਾਰ ਦੇਣਗੇ।
ਫਰਹਾਨ ਨੇ ਟਵਿਟਰ 'ਤੇ ਮੁੰਬਈ ਪੁਲਸ 'ਚ ਦਰਜ ਸ਼ਿਕਾਇਤ ਦੀ ਕਾਪੀ ਵੀ ਸ਼ੇਅਰ ਕੀਤੀ ਹੈ।

ਫਰਹਾਨ ਨੇ ਅੱਗੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਆਖੀ ਹੈ। ਉਸ ਨੇ ਪੁਲਸ ਨੂੰ ਫੋਨ ਕਾਲਜ਼ ਦੀ ਜਾਣਕਾਰੀ ਸੌਂਪੀ ਹੈ। ਪੁਲਸ ਨੇ ਫੋਨ ਰਿਕਾਰਡ ਦੇ ਸਹਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Tags: Ayesha Takia Farhan Azmi Mumbai Police Abu Azmi Son