ਮੁੰਬਈ(ਬਿਊਰੋ)— ਸਲਮਾਨ ਖਾਨ ਨਾਲ 'ਵਾਂਟੇਡ' ਫਿਲਮ 'ਚ ਰੋਮਾਂਸ ਕਰਨ ਵਾਲੀ ਅਦਾਕਾਰਾ ਆਇਸ਼ਾ ਟਾਕੀਆਂ ਦੇ ਲੁੱਕ 'ਚ ਹੁਣ ਤੱਕ ਕਾਫੀ ਬਦਲਾਅ ਆ ਗਏ ਹਨ। ਸਾਲ 2000 ਤੋਂ ਹੁਣ ਤੱਕ ਆਇਸ਼ਾ ਦੇ ਲੁੱਕ 'ਚ ਕਾਫੀ ਬਦਲਾਅ ਆ ਗਿਆ ਹੈ।
ਆਇਸ਼ਾ ਟਾਕੀਆਂ ਪਿਕਸ ਗੈਲਰੀ
ਖਬਰਾਂ ਦੀ ਮੰਨੀਏ ਤਾਂ ਆਇਸ਼ਾ ਨੇ ਲਿਪਸ, ਜਾਅ ਲਾਈਨਸ, ਆਈਬ੍ਰੋ ਅਤੇ ਫੋਰਹੈੱਡ ਦੀ ਸਰਜਰੀ ਕਰਵਾਈ।
ਉਨ੍ਹਾਂ ਦਾ ਨਵਾਂ ਲੁੱਕ ਸਾਹਮਣੇ ਆਉਣ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਵੀ ਹੋਈ ਹਾਲਾਂਕਿ ਆਇਸ਼ਾ ਨੇ ਕਦੇ ਇਸ ਗੱਲ ਨੂੰ ਮੰਨਿਆ ਨਹੀਂ ਪਰ ਉਨ੍ਹਾਂ ਦੀਆਂ ਤਸਵੀਰਾਂ ਸਭ ਕੁਝ ਖੁਦ ਬਿਆਨ ਕਰ ਜਾਂਦੀਆਂ ਸਨ।
ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕੀਆ ਦਾ ਜਨਮ 1986 'ਚ ਮੁੰਬਈ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਗੁਜਰਾਤੀ ਹਨ, ਜਦਕਿ ਮਾਂ ਬ੍ਰਿਟਿਸ਼ ਹਨ। ਆਇਸ਼ਾ ਟਾਕੀਆ ਨੇ ਚਾਰ ਸਾਲ ਦੀ ਉਮਰ ਤੋਂ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।
ਸਾਲ 2000 'ਚ ਆਇਸ਼ਾ ਟਾਕੀਆ ਨੇ ਫਾਲਗੁਨੀ ਪਾਠਕ ਦੇ ਐਲਬਮ ਦੇ ਇਕ ਗੀਤ 'ਮੇਰੀ ਚੁਨਰ ਉੜ-ਉੜ ਜਾਏ' 'ਚ ਕੰਮ ਕੀਤਾ ਸੀ।
ਇਸ ਗੀਤ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਸੀ। ਇਸ ਵੀਡੀਓ ਦੇ ਕਾਰਨ ਉਨ੍ਹਾਂ ਨੇ ਕਾਫੀ ਪ੍ਰਸਿੱਧੀ ਹਾਸਿਲ ਕੀਤੀ ਸੀ।
ਉਸ ਤੋਂ ਬਾਅਦ ਆਇਸ਼ਾ ਟਾਕੀਆ ਮੁੜ ਇਕ ਹੋਰ ਵੀਡੀਓ 'ਸ਼ੇਕ ਇਟ ਡੈਡੀ' 'ਚ ਨਜ਼ਰ ਆਈ ਅਤੇ ਇਸ ਲਈ ਆਇਸ਼ਾ ਟਾਕੀਆ ਨੂੰ ਹਿੰਦੀ ਫਿਲਮ ਇੰਡਸਟਰੀ 'ਚ ਕਾਫੀ ਸਰਾਹਨਾ ਵੀ ਮਿਲੀ।
ਇਸ ਤਰ੍ਹਾਂ ਹੌਲੀ-ਹੌਲੀ ਆਇਸ਼ਾ ਟਾਕੀਆ ਨੇ ਹਿੰਦੀ ਫਿਲਮਾਂ 'ਚ ਐਕਟਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ।