FacebookTwitterg+Mail

'ਡ੍ਰੀਮ ਗਰਲ' ਤੋਂ ਬਾਅਦ ਆਯੁਸ਼ਮਾਨ ਦੱਸਣਗੇ 'ਆਰਟੀਕਲ 15'

ayushmann khurrana
08 March, 2019 10:23:29 AM

ਜਲੰਧਰ(ਬਿਊਰੋ)— ਬੀਤੇ ਸਾਲ ਆਯੁਸ਼ਮਾਨ ਖੁਰਾਣਾ ਦੀ ਧਮਾਕੇਦਾਰ ਫਿਲਮ 'ਬਧਾਈ ਹੋ' ਤੋਂ ਬਾਅਦ ਉਨ੍ਹਾਂ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਫਿਲਮ ਇੰਡਸਟਰੀ 'ਚ ਇਸ ਸਮੇਂ ਵਿੱਕੀ ਡੋਨਰ ਆਯੁਸ਼ ਦੇ ਹੀ ਚਰਚੇ ਹੋ ਰਹੇ ਹਨ। ਹਰ ਕੋਈ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਜਾਣਨ ਲਈ ਬੇਤਾਬ ਹੈ। ਆਯੁਸ਼ਮਾਨ ਨੇ ਖੁਦ ਇੰਟਰਵਿਊ 'ਚ ਕਿਹਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਚੰਗੀਆਂ ਫਿਲਮਾਂ ਕਰਨ, ਬੇਸ਼ੱਕ ਉਨ੍ਹਾਂ ਦਾ ਕਿਰਦਾਰ ਛੋਟਾ ਹੋਵੇ। ਜਲਦ ਹੀ ਆਯੁਸ਼ਮਾਨ ਫਿਲਮ 'ਡ੍ਰੀਮ ਗਰਲ' 'ਚ ਨਜ਼ਰ ਆਉਣ ਵਾਲੇ ਹਨ। ਇਸ ਬਾਰੇ ਤਾਂ ਸਭ ਨੂੰ ਪਤਾ ਹੈ ਪਰ ਹੁਣ ਗੱਲ ਕਰਦੇ ਹਾਂ ਉਨ੍ਹਾਂ ਦੇ ਇਕ ਹੋਰ ਪ੍ਰੋਜੈਕਟ ਦੀ।


ਜੀ ਹਾਂ, ਆਯੁਸ਼ਮਾਨ ਜਲਦ ਹੀ ਪੁਲਸ ਦੀ ਵਰਦੀ ਪਾ ਸਕ੍ਰੀਨ 'ਤੇ 'ਆਰਟੀਕਲ 15' ਬਾਰੇ ਜਾਣਕਾਰੀ ਦੇਣ ਲਈ ਆ ਰਹੇ ਹਨ ਜਿਸ ਨੂੰ ਅਨੁਭਵ ਸਿਨ੍ਹਾ ਕਰ ਰਹੇ ਹਨ। ਫਿਲਮ ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ।ਇਸ ਦੇ ਨਾਲ ਹੀ ਫਿਲਮ ਦੀ ਔਫੀਸ਼ੀਅਲ ਅਨਾਊਂਸਮੈਂਟ ਹੋ ਚੁੱਕੀ ਹੈ। ਇਸ 'ਚ ਈਸ਼ਾ ਤਲਵਾਰ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰੇਗੀ। ਫਿਲਮ 'ਚ ਮਨੋਜ ਪਹਿਵਾ ਤੇ ਸਿਆਨੀ ਗੁਪਤਾ, ਕੁਮੁਦ ਮਿਸ਼ਰਾ ਤੇ ਮੁਹੰਮਦ ਜੀਸ਼ਾਨ ਅੱਯੂਬ ਨਜ਼ਰ ਆਉਣਗੇ। 'ਆਰਟੀਕਲ 15' ਦੀ ਸ਼ੂਟਿੰਗ ਇਕ ਮਾਰਚ ਤੋਂ ਲਖਨਊ 'ਚ ਸ਼ੁਰੂ ਹੋ ਚੁੱਕੀ ਹੈ।


Tags: Ayushmann Khurrana Anubhav Sinha Article 15 First Look Bollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.