FacebookTwitterg+Mail

ਵਿੱਕੀ ਡੋਨਰ ਨੂੰ ਖਾਸ ਫਿਲਮ ਮੰਨਦੇ ਹਨ ਆਯੁਸ਼ਮਾਨ ਖੁਰਾਣਾ

ayushmann khurrana
22 April, 2019 12:50:46 PM

ਮੁੰਬਈ (ਬਿਊਰੋ) — ਬਾਲੀਵੁੱਡ ਹੀਰੋ ਆਯੁਸ਼ਮਾਨ ਖੁਰਾਣਾ ਫਿਲਮ 'ਵਿੱਕੀ ਡੋਨਰ' ਨੂੰ ਖਾਸ ਫਿਲਮ ਮੰਨਦੇ ਹਨ। ਆਯੁਸ਼ਮਾਨ ਨੇ ਸਾਲ 2012 'ਚ ਪ੍ਰਦਰਸ਼ਿਤ ਫਿਲਮ 'ਵਿੱਕੀ ਡੋਨਰ' ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸ਼ੂਜਿਤ ਸਰਕਾਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਯਾਮੀ ਗੌਤਮ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ। ਫਿਲਮ 'ਬਾਕਸ ਆਫਿਸ 'ਤੇ ਹਿਟ ਸਾਬਤ ਹੋਈ ਸੀ। ਫਿਲਮ ਦੇ ਪ੍ਰਦਰਸ਼ਨ ਦੇ ਸੱਤ ਸਾਲ ਪੂਰੇ ਹੋ ਗਏ ਹਨ। 'ਵਿੱਕੀ ਡੋਨਰ' ਦੀ ਸਫਲਤਾ ਤੋਂ ਬਾਅਦ ਆਯੁਸ਼ਮਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਪਿਛਲੇ ਸਾਲ ਆਯੁਸ਼ਮਾਨ ਦੀ ਵਧਾਈ ਹੋ ਤੇ 'ਅੰਧਾਧੁਨ' ਫਿਲਮ ਵੱਡੀ ਹਿਟ ਹੋਈ। 'ਅੰਧਾਧੁੰਨ' ਨੇ ਭਾਰਤ ਤੋਂ ਜ਼ਿਆਦਾ ਚੀਨ 'ਚ ਕਮਾਈ ਕਰ ਰਹੀ ਹੈ ਚੀਨ 'ਚ ਤੀਜੇ ਹਫਤੇ ਤਕ ਫਿਲਮ ਨੇ 237 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਵਿੱਕੀ ਡੋਨਰ ਫਿਲਮ 'ਚ ਆਯੁਸ਼ਮਾਨ ਨੇ ਸਪਰਮ ਡੋਨਰ ਦਾ ਰੋਲ ਪਲੇਅ ਕੀਤਾ ਸੀ। ਆਪਣੀ ਪਹਿਲੀ ਫਿਲਮ ਦੇ ਸੱਤ ਸਾਲ ਹੋਣ 'ਤੇ ਆਯੁਸ਼ਮਾਨ ਨੇ ਕਿਹਾ ਇਸ ਫਿਲਮ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ ਤੇ ਮੈਨੂੰ ਇਕ ਐਕਟਰ ਦਾ ਆਕਾਰ ਦਿੱਤਾ ਹੈ।


Tags: Ayushmann KhurranaAndhadhunVicky DonorShoojit SircarBollywood Celebrity

Edited By

Sunita

Sunita is News Editor at Jagbani.