FacebookTwitterg+Mail

ਟਰੇਨ ’ਚ ਢੋਲ ਵਜਾ ਕੇ ਆਯੁਸ਼ਮਾਨ ਖੁਰਾਨਾ ਨੇ ਗਾਇਆ ਗੀਤ, ਫਿਰ ਮੰਗੇ 10-10 ਰੁਪਏ (ਵੀਡੀਓ)

ayushmann khurrana
03 February, 2020 04:02:43 PM

ਮੁੰਬਈ(ਬਿਊਰੋ)- ਆਯੁਸ਼ਮਾਨ ਖੁਰਾਨਾ ਅੱਜਕੱਲ ਆਪਣੀ ਆਉਣ ਵਾਲੀ ਫਿਲਮ ‘ਸ਼ੁੱਭ ਮੰਗਲ ਜ਼ਿਆਦਾ ਸਾਵਧਾਨ’ ਨੂੰ ਲੈ ਕੇ ਚਰਚਾ ’ਚ ਹੈ। ਫਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਟਰੇਲਰ ਨੂੰ ਕਾਫੀ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਇਸ ਵਿਚਕਾਰ ਆਯੁਸ਼ਮਾਨ ਖੁਰਾਨਾ ਦਾ ਅਨਸੀਨ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਆਯੁਸ਼ਮਾਨ ਸਫੈਦ ਬਨੈਣ ਪਹਿਨੇ ਟਰੇਨ ਵਿਚ ਢੋਲ ਵਜਾ ਕੇ ਪੈਸੇ ਮੰਗ ਰਹੇ ਹਨ। ਫੈਨਜ਼ ਉਨ੍ਹਾਂ ਦੇ ਇਸ ਵੀਡੀਓ ਨੂੰ ਦੇਖ ਕੇ ਖੂਬ ਮਜ਼ੇ ਲੈ ਰਹੇ ਹਨ। ਇਸ ਵੀਡੀਓ ਨੂੰ ਟੀ-ਸੀਰੀਜ ਨੇ ਆਪਣੇ ਸੋਸ਼ਲ ਅਕਾਊਂਟ ਵਲੋਂ ਸ਼ੇਅਰ ਕੀਤਾ ਗਿਆ ਹੈ। ਖਬਰਾਂ ਦੀਆਂ ਮੰਨੀਏ ਤਾਂ ਆਯੁਸ਼ਮਾਨ ਖੁਰਾਨਾ ਦਾ ਇਹ ਵੀਡੀਓ ਉਨ੍ਹਾਂ ਦੀ ਫਿਲਮ ‘ਸ਼ੁੱਭ ਮੰਗਲ ਜ਼ਿਆਦਾ ਸਾਵਧਾਨ’ ਦਾ ਬੀਹਾਇੰਡ ਦਿ ਸੀਨ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਆਯੁਸ਼ਮਾਨ ਤੋਂ ਇਲਾਵਾ ਉਨ੍ਹਾਂ ਦੀ ਪੂਰੀ ਟੀਮ ਨਜ਼ਰ ਆ ਰਹੀ ਹੈ। ਉਥੇ ਹੀ ਮਸਤੀ ਦੇ ਅੰਦਾਜ਼ ਵਿਚ ਆਯੁਸ਼ਮਾਨ ਟਰੇਨ ਦੇ ਬਰਥ ’ਤੇ ਆਰਾਮ ਨਾਲ ਬੈਠ ਕੇ ਢੋਲ ਵਜਾਉਂਦੇ ਹੋਏ ਅਲਤਾਫ ਰਾਜਾ ਦਾ ਫੇਮਸ ਗੀਤ ‘ਤੁੰਮ ਤੋਂ ਠਹਿਰੇ ਪਰਦੇਸੀ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ।


ਵੀਡੀਓ ਵਿਚ ਉਨ੍ਹਾਂ ਨਾਲ ਉਨ੍ਹਾਂ ਦੇ ਕੋ-ਐਕਟਰ ਜਤਿੰਦਰ ਵੀ ਆਯੁਸ਼ਮਾਨ ਦਾ ਗੀਤ ਇੰਜੁਆਏ ਕਰਦੇ ਦਿਖਾਈ ਦੇ ਰਹੇ ਹਨ। ਗੀਤ ਖਤਮ ਹੋਣ ਤੋਂ ਬਾਅਦ ਸਭ ਲੋਕ ਤਾਲੀਆਂ ਵਜਾ ਕੇ ਆਯੁਸ਼ਮਾਨ ਦਾ ਉਤਸ਼ਾਹ ਵਧਾਉਂਦੇ ਹਨ। ਇਸ ਦੌਰਾਨ ਆਯੁਸ਼ਮਾਨ ਸਭ ਦਾ ਧੰਨਵਾਦ ਕਰਦੇ ਹੋਏ ਕਹਿੰਦੇ ਹਨ ਕਿ ਚਲੋ ਸਾਰੇ 10-10 ਰੁਪਏ ਕੱਢੋ। ਇੰਨਾ ਸੁਣਦਿਆਂ ਹੀ ਸਾਰੇ ਹੰਸਣ ਲੱਗਦੇ ਹਨ। ਆਯੁਸ਼ਮਾਨ ਦਾ ਇਹ ਅੰਦਾਜ਼ ਕਾਫੀ ਫਨੀ ਲੱਗ ਰਿਹਾ ਹੈ। ਦੱਸ ਦੇਈਏ ਕਿ ਇਸ ਫਿਲਮ ਵਿਚ ਆਯੁਸ਼ਮਾਨ ਗੇਅ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਫਿਲਮ ਵਿਚ ਗੇਅ ਲਵਸਟੋਰੀ ਦਿਖਾਈ ਗਈ ਹੈ। ਫਿਲਮ ਵਿਚ ਆਯੁਸ਼ਮਾਨ ਦੇ ਲਵ ਇੰਟਰੈਸਟ ਦਾ ਕਿਰਦਾਰ ਜਤਿੰਦਰ ਕੁਮਾਰ  ਨਿਭਾ ਰਹੇ ਹਨ। ਆਯੁਸ਼ਮਾਨ ਤੋਂ ਇਲਾਵਾ ਇਸ ਫਿਲਮ ਵਿਚ ਨੀਨਾ ਗੁਪਤਾ ਅਤੇ ਗਜਰਾਜ ਰਾਓ ਇਕ ਵਾਰ ਫਿਰ ਇਕੱਠੇ ਦਿਖਾਈ ਦੇਣਗੇ। ਆਨੰਦ ਐੱਲ ਰਾਏ ਵੱਲੋਂ ਨਿਰਦੇਸ਼ਿਤ ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਹੋਵੇਗੀ।


Tags: Ayushmann KhurranaTrainVideoShubh Mangal Zyada Saavdhan Gulabo Sitabo

About The Author

manju bala

manju bala is content editor at Punjab Kesari