ਮੁੰਬਈ— ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਤੇ ਭੂਮੀ ਪੇਡਨੇਕਰ ਸਟਾਰਰ ਫਿਲਮ 'ਸ਼ੁੱਭ ਮੰਗਲ ਸਾਵਧਾਨ' ਦੀ ਸਕਸੈੱਸ ਪਾਰਟੀ ਬੀਤੇ ਦਿਨੀਂ ਮੰਪਬਈ 'ਚ ਹੋਈ। ਇਸ 'ਚ ਫਿਲਮ ਦੀ ਸਟਾਰਕਾਸਟ ਤੋਂ ਇਲਾਵਾ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਪਾਰਟੀ 'ਚ ਆਯੁਸ਼ਮਾਨ ਨੇ ਕੇਕ ਕੱਟ ਕੇ ਭੂਮੀ ਨੂੰ ਖੁਆਇਆ।
ਦੱਸ ਦੇਈਏ ਕਿ ਇਹ ਫਿਲਮ 1 ਸਤੰਬਰ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਹੁਣ ਤੱਕ ਬਾਕਸ ਆਫਿਸ 'ਤੇ ਕਰੀਬ 33 ਕਰੋੜ ਦੀ ਕਮਾਈ ਕਰ ਲਈ ਹੈ। ਪਾਰਟੀ 'ਚ ਆਯੁਸ਼ਮਾਨ ਦੀ ਪਤਨੀ ਤਾਬਿਰਾ ਕਸ਼ਅੱਪ, ਅਪਾਰਸ਼ਕਤੀ ਖੁਰਾਨਾ ਤੇ ਪਤਨੀ ਅੰਕਿਤਾ ਵੀ ਪਹੁੰਚੀ।
ਇਸ ਤੋਂ ਇਲਾਵਾ ਫਿਲਮ ਦੇ ਡਾਇਰੈਕਟਰ ਆਰ. ਐੱਸ. ਪ੍ਰਸੰਨਾ, ਪ੍ਰੋਡਿਊਸਰ ਆਨੰਦ ਐੱਲ ਰਾਓ ਤੇ ਅਦਾਕਾਰਾ ਸੁਪਰਿਆ ਸ਼ੁਕਲਾ ਤੇ ਪੱਲਵੀ ਸ਼ਾਰਦਾ ਵੀ ਪਹੁੰਚੇ।
ਫਿਲਮ ਦੀ ਕਹਾਣੀ ਦੋਹਾਂ ਕਿਰਦਾਰਾਂ ਦੇ ਅੱਗੇ-ਪਿੱਛੇ ਘੁੰਮਦੀ ਹੈ। ਕਹਾਣੀ ਇਕ ਅਜਿਹੇ ਜੋੜੇ ਦੀ ਕਹਾਣੀ ਹੈ , ਜੋ ਇਕ ਦੂਜੇ ਨਾਲ ਬੇਹੱਦ ਪਿਆਰ ਕਰਦੇ ਹਨ। ਬੇਹੱਦ ਮੁਸ਼ਕਿਲ ਨਾਲ ਮਿਲਦੇ ਹਨ।
ਫਿਲਮ 'ਚ ਮੁਦਿਤ ਬਣੇ ਆਯੂਸ਼ਮਾਨ ਖੁਰਾਨਾ ਸੁਗੰਧ ਭਾਵ ਭੂਮੀ ਨੂੰ ਹਰ ਰੋਜ਼ ਤਾੜਦੇ ਹਨ। ਉੱਥੇ ਮੁਦਿਤ ਸੁਗੰਧਾ ਨੂੰ ਕੁਝ ਵੀ ਕਹਿਣ ਜਾਂ ਉਸ ਦੇ ਸਾਹਮਣੇ ਆਉਣ ਤੋਂ ਡਰਦਾ ਹੈ।
ਸੁਗੰਧਾ ਮੁਦਿਤਾ ਨੂੰ ਨੋਟਿਸ ਕਰਦੀ ਹੈ ਅਤੇ ਪਸੰਦ ਵੀ ਕਰਦੀ ਹੈ ਪਰ ਰੋਜ਼ ਦੀ ਲੁਕਾ-ਛੁੱਪੀ ਤੋਂ ਤੰਗ ਆ ਜਾਂਦੀ ਹੈ। ਇਕ ਦਿਨ ਉਹ ਮੁਦਿਤ ਨੂੰ ਫੋਨ ਕਰ ਕੇ ਕਹਿੰਦੀ ਹੈ ਕਿ ''ਕੀ ਤੁਸੀਂ ਫੱਟੂ ਹੋ''। ਇਸ ਤੋਂ ਬਾਅਦ ਦੋਹਾਂ 'ਚ ਗੱਲਬਾਦ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ।
ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗਦੇ ਹਨ। ਹੁਣ ਘਰ ਵਾਲਿਆਂ ਨੂੰ ਵੀ ਵਿਆਹ ਲਈ ਰਾਜ਼ੀ ਕੀਤਾ ਜਾਂਦਾ ਹੈ ਪਰ ਸਮੱਸਿਆ ਉਸ ਸਮੇਂ ਆਉਂਦੀ ਹੈ ਜਦੋਂ ਇਹ ਜੋੜਾ ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਕੁਝ ਸਮੇਂ ਪਹਿਲਾਂ ਇਕ-ਦੂਜੇ ਦੇ ਬਹੁਤ ਕਰੀਬ ਆ ਜਾਂਦੇ ਹਨ।