FacebookTwitterg+Mail

ਸਸਪੈਂਸ ਨਾਲ ਭਰਪੂਰ ਆਯੁਸ਼ਮਾਨ ਦੀ 'ਅੰਧਾਧੁਨ' ਦਾ ਟਰੇਲਰ ਰਿਲੀਜ਼ (ਵੀਡੀਓ)

ayushmann khurrana
02 September, 2018 12:30:45 PM

ਮੁੰਬਈ (ਬਿਊਰੋ)— ਆਯੁਸ਼ਮਾਨ ਖੁਰਾਣਾ, ਰਾਧਿਕਾ ਆਪਟੇ ਅਤੇ ਤੱਬੂ ਸਟਾਰਰ ਫਿਲਮ 'ਅੰਧਾਧੁਨ' ਦਾ ਟਰੇਲਰ ਰਿਲੀਜ਼ ਹੋ ਚੁਕਿਆ ਹੈ। ਇਸ ਫਿਲਮ ਦਾ ਟਰੇਲਰ ਤੁਹਾਡੇ 'ਚ ਸਸਪੈਂਸ ਪੈਦਾ ਕਰ ਦੇਵੇਗਾ। ਇਹ ਇਕ ਅਜਿਹੀ ਗੁੱਥੀ ਹੈ ਜਿਸ ਨੂੰ ਤੁਸੀਂ ਜਲਦ ਹੀ ਸੁਲਝਾਉਣਾ ਚਾਹੁੰਦੇ ਹੋ ਪਰ ਇਸ ਲਈ ਤੁਹਾਨੂੰ ਫਿਲਮ ਦੀ ਰਿਲੀਜ਼ ਤੱਕ ਦਾ ਇਤਜ਼ਾਰ ਕਰਨਾ ਹੋਵੇਗਾ। ਇਹ ਫਿਲਮ ਇਕ ਅੰਨ੍ਹੇ ਮਿਊਜ਼ੀਸ਼ਿਅਨ ਦੀ ਕਹਾਣੀ ਹੈ ਪਰ ਇਸ ਦੇ ਬਾਵਜੂਦ ਫਿਲਮ 'ਚ ਕੁਝ ਅਜਿਹਾ ਹੁੰਦਾ ਹੈ ਜੋ ਸੋਚਣ ਨੂੰ ਮਜ਼ਬੂਰ ਕਰਦਾ ਹੈ ਕਿ ਉਹ ਸੱਚ 'ਚ ਅੰਨ੍ਹਾ ਹੈ ਜਾਂ ਨਹੀਂ। ਫਿਲਮ 'ਚ ਹੱਤਿਆ ਦੀ ਗੁੱਥੀ ਵੀ ਹੈ। ਇਹ ਹੱਤਿਆ ਕਿਸ ਨੇ ਅਤੇ ਕਿਉਂ ਕੀਤੀ ਹੈ ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਦੱਸਣਯੋਗ ਹੈ ਕਿ ਫਿਲਮ 'ਅੰਧਾਧੁਨ' ਦਾ ਨਿਰਦੇਸ਼ਨ ਸ਼੍ਰੀਰਾਮ ਰਾਘਵਨ ਵਲੋਂ ਕੀਤਾ ਗਿਆ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਪੋਸਟਰ, ਟੀਜ਼ਰ ਤੇ ਟਰੇਲਰ ਭਾਵੇਂ ਆਮ ਹਨ ਪਰ ਤੁਹਾਡੇ ਦਿਮਾਗ 'ਚ ਸਵਾਲ ਜ਼ਰੂਰ ਪੈਦਾ ਕਰਦੇ ਹਨ ਜੋ ਫਿਲਮ ਨੂੰ ਲੈ ਕੇ ਉਤਸੁਕਤਾ ਬਣਾਏ ਰੱਖਣ 'ਚ ਸਫਲ ਹੁੰਦੇ ਹਨ। ਇਸ ਤੋਂ ਇਲਾਵਾ ਇਹ ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Ayushmann Khurrana Radhika Apte Andhadhun Trailer Sriram Raghavan Bollywood Actor

Edited By

Kapil Kumar

Kapil Kumar is News Editor at Jagbani.