FacebookTwitterg+Mail

ਕੈਂਸਰ ਨਾਲ ਜੂਝ ਰਹੀ ਪਤਨੀ ਤਾਹਿਰਾ ਲਈ ਆਯੁਸ਼ਮਾਨ ਨੇ ਲਿਖਿਆ ਭਾਵੁਕ ਮੈਸੇਜ

ayushmann khurrana
23 September, 2018 01:56:50 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਕਸ਼ਯਪ ਨੂੰ ਬ੍ਰੈਸਟ ਕੈਂਸਰ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਖੁਦ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ। ਪਤਨੀ ਦੀ ਇਸ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਆਯੁਸ਼ਮਾਨ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਭਾਵੁਕ ਮੈਸੇਜ ਲਿਖਿਆ।

ਆਯੁਸ਼ਮਾਨ ਖੁਰਾਣਾ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਲਿਖਿਆ, ''ਤੁਹਾਡੀਆਂ ਸਭ ਦੀਆਂ ਦੁਆਵਾਂ ਅਤੇ ਸਮਰਥਨ ਲਈ ਧੰਨਵਾਦ, ਬੀਤੇ 7 ਦਿਨ ਬੇਹੱਦ ਮੁਸ਼ਕਲ ਰਹੇ ਪਰ ਅਸੀਂ ਖੁਸ਼ ਰਹਿਣ ਲਈ ਇਸ ਨਾਲ ਲੜਨ ਦਾ ਫੈਸਲਾ ਲਿਆ ਹੈ। ਤਾਹਿਰਾ ਤੁਸੀਂ ਮੇਰੀ ਯੋਧਾ ਪ੍ਰਿੰਸੇਂਸ ਹੋ, ਮੈਂ ਜਲਦ ਹੀ ਆਪਣੀ ਆਉਣ ਵਾਲੀ ਫਿਲਮ ਨਾਲ ਤੁਹਾਡੇ ਵਿਚਕਾਰ ਆ ਰਿਹਾ ਹਾਂ ਅਤੇ ਫਰਵਰੀ 'ਚ ਉਨ੍ਹਾਂ ਦੀ ਪਹਿਲੀ ਨਿਰਦੇਸ਼ਿਤ ਫਿਲਮ ਵੀ ਆਵੇਗੀ''।

ਦੱਸਣਯੋਗ ਹੈ ਕਿ ਆਯੁਸ਼ਮਾਨ ਦੀ ਪਤਨੀ ਤਾਹਿਰਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਕੇ ਦੱਸਿਆ ਕਿ ਉਸ ਦੇ ਸੱਜੇ ਪਾਸੇ ਬ੍ਰੈਸਟ 'ਚ ਕੈਂਸਰ ਹੋ ਸਕਦਾ ਸੀ ਪਰ ਹੁਣ ਉਸ ਨੇ ਇਸ ਦੀ ਸਰਜਰੀ ਕਰਵਾ ਲਈ ਹੈ। ਹਾਲਾਂਕਿ ਉਹ ਕੈਂਸਰ ਦੀ ਸ਼ੁਰੂਆਤੀ ਸਟੇਜ 'ਤੇ ਹੈ। ਜਿਸ ਨੂੰ ਸਟੇਜ 0 ਕੈਂਸਰ ਕਿਹਾ ਜਾ ਸਕਦਾ ਹੈ। ਤਾਹਿਰਾ ਨੇ ਹਸਪਤਾਲ ਤੋਂ ਤਸਵੀਰ ਸ਼ੇਅਰ ਕਰਕੇ ਸਭ ਨੂੰ ਆਪਣੀ ਇਸ ਲੜਾਈ ਬਾਰੇ ਦੱਸਿਆ ਤੇ ਕਿਹਾ ਕਿ ਉਹ ਇਸ ਪੋਸਟ ਰਾਹੀਂ ਸਭ ਨੂੰ ਜਾਗਰੂਕ ਕਰਨਾ ਚਾਹੁੰਦੀ ਹੈ।


Tags: Ayushmann Khurrana Tahira Kashyap Emotional Post Breast Cancer Surgery Bollywood Actor

Edited By

Kapil Kumar

Kapil Kumar is News Editor at Jagbani.