FacebookTwitterg+Mail

ਸਿਰਫ 30 ਦਿਨਾਂ 'ਚ ਆਯੁਸ਼ਮਾਨ ਖੁਰਾਨਾ ਨੇ ਪੂਰੀ ਦੀ 'ਆਰਟੀਕਲ 15' ਦੀ ਸ਼ੂਟਿੰਗ

ayushmann khurrana article 15
24 June, 2019 03:54:17 PM

ਮੁੰਬਈ(ਬਿਊਰੋ)- ਆਯੁਸ਼ਮਾਨ ਖੁਰਾਨਾ ਆਪਣੀਆਂ ਹਿੱਟ ਫਿਲਮਾਂ 'ਅੰਧਾਧੁਨ' ਤੇ 'ਬਧਾਈ ਹੋ' ਤੋਂ ਬਾਅਦ ਹੁਣ ਜਲਦ ਹੀ ਆਪਣੀ ਨਵੀਂ ਫਿਲਮ 'ਆਰਟੀਕਲ 15' ਨਾਲ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਜਾ ਰਹੇ ਹਨ। ਉਨ੍ਹਾਂ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ 'ਆਰਟੀਕਲ 15' ਦੀ ਸ਼ੂਟਿੰਗ ਸਿਰਫ 30 ਦਿਨਾਂ 'ਚ ਪੂਰੀ ਕਰ ਲਈ। ਇੰਨਾ ਹੀ ਨਹੀਂ, ਨਿਰਦੇਸ਼ਕ ਅਨੁਭਵ ਸਿਨਹਾ ਦੀ ਅਗਵਾਈ ਵਾਲੀ ਟੀਮ ਨੇ ਸ਼ੂਟਿੰਗ ਸ਼ੈਡੀਊਲ ਦੌਰਾਨ ਜ਼ਿਆਦਾ ਬ੍ਰੇਕ ਵੀ ਨਹੀਂ ਲਿਆ। ਦੱਸ ਦੇਈਏ ਕਿ 'ਆਰਟੀਕਲ 15' ਦਾ ਨਰੇਸ਼ਨ ਸੁਣਨ ਤੋਂ ਬਾਅਦ ਐਕਟਰ ਹੱਕੇਬੱਕੇ ਰਹਿ ਗਏ ਸਨ ਅਤੇ ਆਯੁਸ਼ਮਾਨ ਨੇ ਬਿਨਾਂ ਦੇਰੀ ਕਰਦੇ ਹੋਏ, ਤੁਰੰਤ ਇਸ ਫਿਲਮ 'ਚ ਪੁਲਸ ਦੀ ਭੂਮਿਕਾ ਨਿਭਾਉਣ ਲਈ ਇੱਛਾ ਜਤਾਈ, ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ।
Punjabi Bollywood Tadka
ਇਹ ਫਿਲਮ ਖੋਜ ਭਰਪੂਰ ਡਰਾਮਾ ਤੇ ਸੱਚੀਆਂ ਤੇ ਅਸਲ ਘਟਨਾਵਾਂ 'ਤੇ ਆਧਾਰਿਤ ਹੈ। ਫਿਲਮ ਦੀ ਸੰਵੇਦਨਸ਼ੀਲਤਾ ਨੂੰ ਧਿਆਨ 'ਚ ਰੱਖਦੇ ਹੋਏ ਆਯੁਸ਼ਮਾਨ ਨੇ ਵੀ ਲੱਗਭੱਗ ਇਕ ਮਹੀਨੇ 'ਚ ਹੀ ਆਪਣਾ ਪ੍ਰੋਸ਼ਨ ਪੂਰਾ ਕਰ ਲਿਆ। ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਇਸ ਫਿਲਮ 'ਚ ਈਸ਼ਾ ਤਲਵਾਰ, ਐੱਮ. ਨਾਸਰ, ਮਾਮੋਜ ਪਾਹਵਾ, ਸਯਾਨੀ ਗੁਪਤਾ, ਕੁਮੁਦ ਮਿਸ਼ਰਾ, ਮੁਹੰਮਦ ਜੀਸ਼ਾਨ ਆਯੂਬ ਵੀ ਨਜ਼ਰ ਆਉਣਗੇ। 'ਆਰਟੀਕਲ 15' ਅਨੁਭਵ ਸਿਨਹਾ ਅਤੇ ਜ਼ੀ ਸਟੂਡੀਓਜ਼ ਦੁਆਰਾ ਨਿਰਦੇਸ਼ਤ ਅਤੇ ਨਿਰਮਿਤ ਹੈ ਅਤੇ 27 ਜੂਨ ਨੂੰ  ਿਰਲੀਜ਼ ਲਈ ਤਿਆਰ ਹੈ।


Tags: Ayushmann KhurranaArticle 15New FilmHindi FilmBollywood Punjabi News BollywooCelebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari