FacebookTwitterg+Mail

ਆਯੁਸ਼ਮਾਣ ਖੁਰਾਣਾ ਨੇ ਖੋਲਿਆ ਇਹ ਰਾਜ

ayushmann khurrana baby
22 April, 2019 12:55:01 PM

ਮੁੰਬਈ (ਬਿਊਰੋ)- ਬਾਲੀਵੁੱਡ 'ਚ ਮਸ਼ਹੂਰ ਆਯੁਸ਼ਮਾਣ ਖੁਰਾਣਾ ਅੱਜ-ਕੱਲ ਬੀ ਟਾਊਨ ਦੇ ਵੀ ਹਿੱਟ ਅਦਾਕਾਰ ਬਣ ਗਏ ਹਨ। ਇਕ ਤੋਂ ਬਾਅਦ ਇਕ ਉਨ੍ਹਾਂ ਨੇ ਹਿੱਟ ਫਿਲਮਾਂ ਦਿੱਤੀਆਂ।ਆਯੁਸ਼ਮਾਣ ਜਿੱਥੇ ਚੰਗੇ ਅਦਾਕਾਰ ਹਨ ਉਥੇ ਉਹ ਇੱਕ ਚੰਗੇ ਪਤੀ ਤੇ ਪਿਤਾ ਵੀ ਹਨ।ਪਤਨੀ ਤਾਹਿਰਾ ਕਸ਼ਯਪ ਨਾਲ ਆਯੁਸ਼ਮਾਣ ਦੀਆਂ ਤਸਵੀਰਾਂ ਅਕਸਰ ਵਾਈਰਲ ਹੁੰਦੀਆਂ ਰਹੀਆਂ ਹਨ ਪਰ ਇਸ ਵਾਰ ਆਯੁਸ਼ਮਾਣ ਨੇ ਆਪਣੀ ਧੀ ਦੀ ਤਸਵੀਰ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਦਰਅਸਲ ਅੱਜ ਆਯੁਸ਼ਮਾਣ ਦੀ ਧੀ ਵਰੁਸ਼ਕਾ ਦਾ ਜਨਮਦਿਨ ਹੈ। ਸੋਸ਼ਲ ਮੀਡੀਆ ਤੇ ਆਪਣੀ ਧੀ ਦੀ ਤਸਵੀਰ ਸ਼ੇਅਰ ਕਰਦੇ ਉਨ੍ਹਾਂ ਨੇ ਲਿਖਿਆ ਹੈ 'ਹੈਪੀ ਬਰਥਡੇ ਮੇਰਾ ਛੋਟਾ ਬੇਬੀ ਵਰੁਸ਼ਕਾ' ਦੱਸ ਦਈਏ ਕਿ ਅਦਾਕਾਰ ਆਯੁਸ਼ਮਾਣ ਦੇ ਦੋ ਬੱਚੇ ਹਨ ਉਨ੍ਹਾਂ ਦਾ ਵੱਡਾ ਪੁੱਤਰ ਵਿਰਾਜਵੀਰ 7 ਸਾਲ ਦਾ ਹੈ ਤੇ ਧੀ ਵਰੁਸ਼ਕਾ ਹੁਣ 5 ਸਾਲ ਦੀ ਹੋਈ ਹੈ। ਜ਼ਿਕਰਯੋਗ ਹੈ ਕਿ ਆਯੁਸ਼ਮਾਣ ਖੁਰਾਣਾ ਬਾਲੀਵੁੱਡ ਦੀਆ ਕਈ ਵੱਡੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਹਨ। ਹਾਲ ਹੀ ਵਿਚ ਉਨ੍ਹਾਂ ਨੇ 'ਅੰਧਾਧੁਨ' ਤੇ 'ਵਧਾਈ ਹੋ' ਫਿਲਮਾਂ ਕੀਤੀਆ ਸਨ ।


Tags: Ayushmann KhurranaBollywoodActorBaby BirthdayVarushka

Edited By

Lakhan

Lakhan is News Editor at Jagbani.