FacebookTwitterg+Mail

ਆਯੁਸ਼ਮਾਨ ਨੂੰ ਮਿਲੀ 'ਡ੍ਰੀਮ ਗਰਲ', ਸ਼ੇਅਰ ਕੀਤੀ ਤਸਵੀਰ

ayushmann khurrana dream girl
04 December, 2018 12:33:18 PM

ਮੁੰਬਈ(ਬਿਊਰੋ) : ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਣਾ ਨੌਜਵਾਨਾਂ 'ਚ ਕਾਫੀ ਮਸ਼ਹੂਰ ਹੈ। ਆਪਣੀਆਂ ਵੱਖਰੇ ਜੌਨਰ ਦੀਆਂ ਫਿਲਮਾਂ ਨਾਲ ਆਯੁਸ਼ਮਾਨ ਨੇ ਫਿਲਮ ਇੰਡਸਟਰੀ 'ਚ ਵੱਖਰੀ ਪਛਾਣ ਬਣਾ ਲਈ ਹੈ। ਉਨ੍ਹਾਂ ਦੀਆਂ ਫਿਲਮਾਂ 'ਵਿੱਕੀ ਡੋਨਰ', 'ਸ਼ੁਭ ਮੰਗਲ ਸਾਵਧਾਨ', 'ਅੰਧਾਧੁਨ' ਤੇ 'ਬਧਾਈ ਹੋ' ਨੇ ਲੋਕਾਂ 'ਚ ਖਾਸ ਪਛਾਣ ਸਥਾਪਿਤ ਕਰ ਦਿੱਤੀ ਹੈ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬਧਾਈ ਹੋ' ਨੇ ਤਾਂ ਆਯੁਸ਼ਮਾਨ ਨੂੰ ਵੱਖਰੇ ਹੀ ਮੁਕਾਮ 'ਤੇ ਪਹੁੰਚਾ ਦਿੱਤਾ ਹੈ। ਹੁਣ ਜਲਦ ਹੀ ਆਯੁਸ਼ਮਾਨ ਆਪਣੀ 'ਡ੍ਰੀਮ ਗਰਲ' ਲੈ ਕੇ ਆ ਰਹੇ ਹਨ, ਜੋ ਉਨ੍ਹਾਂ ਦੀ ਅਗਲੀ ਫਿਲਮ ਦਾ ਟਾਈਟਲ ਹੈ।

 

ਇਸ ਦੇ ਐਲਾਨ ਦੇ ਨਾਲ ਹੀ ਹਰ ਕੋਈ ਆਯੁਸ਼ਮਾਨ ਦੇ ਇਸ ਪ੍ਰੋਜੈਕਟ ਬਾਰੇ ਜਾਣਨਾ ਚਾਹੁੰਦਾ ਹੈ। ਅੱਜ ਆਯੁਸ਼ਮਾਨ ਨੇ ਆਪਣੀ ਇਸ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਹੈ, ਜਿਸ 'ਚ ਉਹ ਸਕੂਟਰ 'ਤੇ ਸਾੜ੍ਹੀ ਪਾ ਬੈਠੇ ਨਜ਼ਰ ਆ ਰਹੇ ਹਨ। ਪੋਸਟਰ 'ਚ ਆਯੁਸ਼ਮਾਨ ਦੇ ਐਕਸਪ੍ਰੈਸ਼ਨ ਦੇਖਣ ਵਾਲੇ ਹਨ। ਉਨ੍ਹਾਂ ਨੇ ਇਕ ਹੱਥ ਨਾਲ ਆਪਣੇ ਚਿਹਰੇ ਨੂੰ ਸਹਾਰਾ ਦਿੱਤਾ ਹੋਇਆ ਹੈ ਜਦੋਂਕਿ ਦੂਜੇ ਹੱਥ ਨਾਲ ਸਾੜ੍ਹੀ ਦਾ ਪੱਲਾ ਫੜ੍ਹਿਆ ਹੋਇਆ ਹੈ। 'ਡ੍ਰੀਮ ਗਰਲ' 'ਚ ਆਯੁਸ਼ਮਾਨ ਨਾਲ ਸਕ੍ਰੀਨ 'ਤੇ ਨੁਸਰਤ ਭਰੂਚਾ ਨਜ਼ਰ ਆਵੇਗੀ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਉਮੀਦ ਹੈ ਕਿ ਸੈੱਟ ਤੋਂ ਨਵੀਆਂ-ਨਵੀਆਂ ਤਸਵੀਰਾਂ ਤੇ ਵੀਡੀਓ ਜ਼ਰੂਰ ਦੇਖਣ ਨੂੰ ਮਿਲਣਗੀਆਂ।


Tags: Ayushmann Khurrana Dream Girl Nushrat Bharucha Ruchikaa Kapoor Bollywood Celebrity

Edited By

Sunita

Sunita is News Editor at Jagbani.