FacebookTwitterg+Mail

ਆਯੁਸ਼ਮਾਨ ਖੁਰਾਣਾ ਨੇ ਆਪਣੀ ਫਿਲਮ 'ਆਰਟੀਕਲ 15' ਨਾਲ ਜੁੜੀ ਦਿਲਚਸਪ ਜਾਣਕਾਰੀ ਕੀਤੀ ਸਾਂਝੀ

ayushmann khurrana movie article 15
06 June, 2019 08:24:19 PM

ਜਲੰਧਰ (ਬਿਊਰੋ)— ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਨੇ ਆਪਣੀ ਆਗਾਮੀ ਫਿਲਮ 'ਆਰਟੀਕਲ 15' 'ਚ ਆਪਣੇ ਪੁਲਸ ਅਧਿਕਾਰੀ ਵਾਲੇ ਕਿਰਦਾਰ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਹਨ। ਹਾਲ ਹੀ ਆਯੁਸ਼ਮਾਨ ਨੇ ਆਪਣੇ ਇਸ ਕਿਰਦਾਰ ਨੂੰ ਲੈ ਕੇ ਇਕ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਅਸਲ ਪੁਲਸ ਅਧਿਕਾਰੀ ਦੇ ਕਿਰਦਾਰ 'ਚ ਢਲ ਕੇ ਇਸ ਕਿਰਦਾਰ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।

ਆਯੁਸ਼ਮਾਨ ਖੁਰਾਣਾ ਨੇ ਕਿਹਾ ਕਿ ਇਸ ਫਿਲਮ ਲਈ ਮੈਂ ਆਪਣੇ ਇਕ ਦੋਸਤ ਆਈ. ਪੀ. ਐੱਸ. ਅਧਿਕਾਰੀ ਮਨੋਜ ਮਾਲਵੀਯ ਨੂੰ ਮਿਲਿਆ ਤੇ ਉਨ੍ਹਾਂ ਦੀ ਹਾਵ-ਭਾਵ ਸਮਝਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਜਦੋਂ ਲਖਨਊ 'ਚ ਜਦੋਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਵੀ ਕਈ ਆਈ. ਪੀ. ਐੱਸ. ਅਧਿਕਾਰੀਆਂ ਨੂੰ ਮਿਲਿਆ ਤੇ ਉਹ ਕਿਵੇਂ ਸਲਾਮ ਕਰਦੇ ਹਨ, ਉਹ ਵੀ ਸਿੱਖਿਆ। ਇਸ ਫਿਲਮ 'ਚ ਲਈ ਮੈਂ ਕਿਸੇ ਵੀ ਪੁਲਸ ਅਧਿਕਾਰੀ ਦੀ ਨਕਲ ਨਹੀਂ ਕੀਤੀ, ਬਲਕਿ ਉਨ੍ਹਾਂ ਦੀ ਅਸਲ ਜ਼ਿੰਦਗੀ ਤੋਂ ਪ੍ਰੇਰਣਾ ਲਈ ਹੈ।'

ਇਸ ਫਿਲਮ ਦੀ ਕਹਾਣੀ ਸਮੂਹਿਕ ਜਬਰ-ਜ਼ਨਾਹ ਤੇ ਦਲਿਤਾਂ ਖਿਲਾਫ ਅਪਰਾਧਾਂ ਨੂੰ ਉਜਾਗਰ ਕਰਦੀ ਹੈ। ਇਹ ਫਿਲਮ ਲੰਡਨ ਇੰਡੀਅਨ ਫਿਲਮ ਫੈਸਟੀਵਲ ਲਈ ਬਣ ਕੇ ਤਿਆਰ ਹੈ। ਫਿਲਮ 'ਚ ਈਸ਼ਾ ਤਲਵਾਰ, ਐੱਮ. ਨਸਾਰ, ਮਾਮੋਜ਼ ਪਾਹਵਾ, ਸਯਾਨੀ ਗੁਪਤਾ, ਕੁਮੁਦ ਮਿਸ਼ਰਾ ਤੇ ਮੁਹੰਮਦ ਜੀਸ਼ਾਨ ਆਯੂਬ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਅਨੁਭਵ ਸਿਨਹਾ ਵਲੋਂ ਡਾਇਰੈਕਟ ਕੀਤੀ ਇਹ ਫਿਲਮ 27 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ।


Tags: Ayushmann KhurranaNew MovieArticle15New Hindi Moviebollywood UpdateIndian Police

Edited By

Lakhan

Lakhan is News Editor at Jagbani.