FacebookTwitterg+Mail

'ਜ਼ੰਜੀਰ' ਦੇ ਅਮਿਤਾਭ ਵਾਂਗ ਕੀਤੀ ਆਯੁਸ਼ਮਾਨ ਨੇ 'ਆਰਟੀਕਲ 15' 'ਚ ਐਕਟਿੰਗ

ayushmann khurrana new movie article 15
15 June, 2019 02:43:35 PM

ਜਲੰਧਰ(ਬਿਊਰੋ) - ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਫਿਲਮ ਆਰਟੀਕਲ 15 ਆਉਂਦੀ 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫਿਲਮ 'ਚ ਆਯੁਸ਼ਮਾਨ ਖੁਰਾਨਾ ਇਕ ਦਮਦਾਰ ਪੁਲਸ ਦੇ ਕਿਰਦਾਰ 'ਚ ਨਜ਼ਰ ਆਉਣਗੇ।ਨਿਰਦੇਸ਼ਕ ਅਨੁਭਵ ਸਿਨਹਾ ਦਾ ਮੰਨਣਾ ਹੈ ਕਿ ਆਯੁਸ਼ਮਾਨ ਨੇ ਪੁਲਸ ਅਧਿਕਾਰੀ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦੀ ਇਸ ਫਿਲਮ ਪ੍ਰਤੀ ਉਤਸੁਕਤਾ ਹੋਰ ਵਧਾ ਦਿੱਤੀ ਹੈ।ਉਨ੍ਹਾ ਨੇ ਕਿਹਾ ਕਿ ਆਯੁਸ਼ਮਾਨ ਬਿਲਕੁਲ ਅਸਲ ਪੁਲਸ ਵਾਂਗ ਲੱਗਦੇ ਹਨ।

ਦਰਸ਼ਕ ਹੁਣ ਤੱਕ ਰਣਬੀਰ, ਸਲਮਾਨ ਤੇ ਅਨਿਲ ਕਪੂਰ ਨੂੰ ਪੁਲਸ ਦੇ ਕਿਰਦਾਰ 'ਚ ਦੇਖ ਚੁੱਕੇ ਹਨ ਪਰ ਇਸ ਵਾਰ ਆਯੁਸ਼ਮਾਨ ਦੇ ਇਸ ਦਮਦਾਰ ਕਿਰਦਾਰ ਨੂੰ ਦਰਸ਼ਕ ਜ਼ਰੂਰ ਪਸੰਦ ਕਰਨਗੇ। ਆਯੁਸ਼ਮਾਨ ਦਾ ਇਹ ਕਿਰਦਾਰ ਅਮਿਤਾਭ ਬੱਚਨ ਦੇ ਫਿਲਮ 'ਜ਼ੰਜੀਰ' 'ਚ ਨਿਭਾਏ ਕਿਰਦਾਰ ਨਾਲ ਮੇਲ ਖਾਂਦੀ ਹੈ। ਹਾਲਾਂਕਿ ਆਯੁਸ਼ਮਾਨ ਦਾ ਇਹ ਕਿਰਦਾਰ ਅਮਿਤਾਭ ਦੇ 'ਜ਼ੰਜੀਰ' 'ਚ ਨਿਭਾਏ ਕਿਰਦਾਰ ਨਾਲੋਂ ਜ਼ਿਆਦਾ ਗੁੱਸੇ ਵਾਲਾ ਹੈ।1963 'ਚ ਆਈ 'ਜ਼ੰਜੀਰ' ਕਾਫੀ ਹਿੱਟ ਹੋਈ ਸੀ।


Tags: Ayushmann Khurrana Article 15New Bollywood MovieCharacterBollywood Update

Edited By

Lakhan

Lakhan is News Editor at Jagbani.