ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਲੱਕੀ ਚਾਰਮ ਦੇ ਤੌਰ ’ਤੇ ਹਮੇਸ਼ਾ ਆਪਣੇ ਨਾਲ ਭਗਵਤ ਗੀਤਾ ਰੱਖਦੇ ਹਨ। ਆਯੁਸ਼ਮਾਨ ਬੈਕ-ਟੂ-ਬੈਕ ਹਿਟ ਫਿਲਮਾਂ ਦੇ ਕੇ ਅੱਜਕਲ ਬੀ-ਟਾਊਨ ਦੇ ਟਾਪ ਐਕਟਰ ਬਣ ਚੁੱਕੇ ਹਨ। ਉਨ੍ਹਾਂ ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਵੀ ਆਪਣੇ ਨਾਮ ਕੀਤਾ ਹੈ। ਇਹ ਸਫਲਤਾ ਬਣੀ ਰਹੇ ਕੀ ਇਸ ਲਈ ਆਯੁਸ਼ਮਾਨ ਕੋਈ ਟੋਟਕਾ ਕਰਦੇ ਹਨ? ਇਸ ਸਵਾਲ ਦੇ ਜਵਾਬ ਉਨ੍ਹਾਂ ਨੇ ਇਖ ਵੀਡੀਓ ’ਚ ਦਿੱਤਾ, ਜਿਸ ਨੂੰ ਸੋਨਮ ਕਪੂਰ ਨੇ ਸ਼ੇਅਰ ਕੀਤਾ।
ਆਯੁਸ਼ਮਾਨ ਨੇ ਅੰਧਵਿਸ਼ਵਾਸ ਦੇ ਬਾਰੇ ’ਚ ਗੱਲ ਕਰਦੇ ਹੋਏ ਕਿਹਾ ਕਿ ਉਹ ਬਿਲਕੁਲ ਵੀ ਅੰਧਵਿਸ਼ਵਾਸੀ ਨਹੀਂ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਮ ਦੇ ਸਪੈਲਿੰਗ ’ਚ ਐਕਸਟਰਾ ਐਨ ਤੇ ਆਰ ਉਨ੍ਹਾਂ ਦੇ ਪਿਤਾ ਦੇ ਕਾਰਨ ਹੈ। ਉਨ੍ਹਾਂ ਦੇ ਨਾਮ ਦੇ ਸਪੈਲਿੰਗ ਹਮੇਸ਼ਾ ਤੋਂ ਅਜਿਹੇ ਹੀ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪਣੇ ਨਾਲ ਹਮੇਸ਼ਾ ਭਗਵਤ ਗੀਤਾ ਰੱਖਦੇ ਹਨ, ਇੱਥੋ ਤੱਕ ਕਿ ਉਹ ਆਪਣੇ ਬਿਸਤਰ ’ਤੇ ਵੀ ਭਗਵਤ ਗੀਤਾ ਨਾਲ ਰੱਖਦੇ ਹਨ।