FacebookTwitterg+Mail

B'DAY SPL: 50 ਸਾਲ ਦੀ ਹੋਈ ਅਦਾਕਾਰਾ ਤੱਬੂ, ਅਜੇ ਦੇਵਗਨ ਦੀ ਵਜ੍ਹਾ ਨਾਲ ਹੈ ਅੱਜ ਤੱਕ ਸਿੰਗਲ

b  day spl  the 50 year old actress is still single  thanks to ajay devgn
04 November, 2020 02:27:49 PM

ਮੁੰਬਈ: ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਅਦਾਕਾਰਾ ਤੱਬੂ ਦਾ ਅੱਜ ਜਨਮਦਿਨ ਹੈ। 4 ਅਕਤੂਬਰ ਨੂੰ ਤੱਬੂ ਆਪਣਾ 50ਵਾਂ ਜਨਮਦਿਨ ਮਨ੍ਹਾ ਰਹੀ ਹੈ। ਅਦਾਕਾਰਾ ਆਪਣੀ ਜ਼ਿੰਦਗੀ ਦੇ 50ਵੇਂ ਪੜ੍ਹਾਅ 'ਚ ਵੀ ਸਿੰਗਲ ਹੈ। ਇਕ ਵਾਰ ਅਦਾਕਾਰਾ ਨੇ ਖੁਦ ਦੇ ਸਿੰਗਲ ਰਹਿਣ ਦੀ ਵੀ ਵਜ੍ਹਾ ਦੱਸੀ ਸੀ। ਤਾਂ ਚੱਲੋ ਜਾਣਦੇ ਹਾਂ ਅਦਾਕਾਰਾ ਦੇ ਬਰਥਡੇਅ 'ਤੇ ਉਨ੍ਹਾਂ ਦੀ ਪਰਸਨਲ ਲਾਈਫ ਨਾਲ ਜੁੜੀਆਂ ਦਿਲਚਸਪ ਗੱਲਾਂ...

Punjabi Bollywood Tadka
ਤੱਬੂ ਨੇ ਆਪਣੇ ਸਿੰਗਲ ਸਟੇਟਸ ਨੂੰ ਲੈ ਕੇ ਖੁਦ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਅਦਾਕਾਰ ਅਜੇ ਦੇਵਗਨ ਦੀ ਵਜ੍ਹਾ ਨਾਲ ਸਿੰਗਲ ਹੈ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਅਤੇ ਅਜੇ ਦੇਵਗਨ ਇਕ ਦੂਜੇ ਨੂੰ 25 ਸਾਲਾਂ ਤੋਂ ਜਾਣਦੇ ਹਾਂ। ਉਹ ਮੇਰੇ ਕਜ਼ਿਨ ਸਮੀਰ ਆਰਿਆ ਦੇ ਗੁਆਂਢੀ ਅਤੇ ਕਰੀਬੀ ਦੋਸਤ ਹਨ। ਉਹ ਮੇਰੇ ਉਨ੍ਹਾਂ ਦਿਨਾਂ ਦਾ ਹਿੱਸਾ ਹਨ ਜਦੋਂ ਮੈਂ ਵੱਡੀ ਹੋ ਰਹੀ ਸੀ ਅਤੇ ਸਾਡਾ ਦੋਵਾਂ ਦਾ ਰਿਸ਼ਤਾ ਉਥੋਂ ਤੋਂ ਹੈ।

Punjabi Bollywood Tadka
ਤੱਬੂ ਨੇ ਅੱਗੇ ਦੱਸਿਆ ਕਿ ਜਦੋਂ ਮੈਂ ਜਵਾਨ ਸੀ, ਸਮੀਰ ਅਤੇ ਅਜੇ ਮੇਰੇ 'ਤੇ ਨਜ਼ਰ ਰੱਖਦੇ ਅਤੇ ਜਾਸੂਸੀ ਕਰਿਆ ਕਰਦੇ। ਉਹ ਮੇਰੇ ਪਿੱਛੇ ਘੁੰਮਦੇ ਸਨ ਅਤੇ ਜੇਕਰ ਕਈ ਲੜਕਾ ਮੇਰੇ ਨਾਲ ਗੱਲ ਵੀ ਕਰਦਾ ਤਾਂ ਉਹ ਉਸ ਦਾ ਕੁਟਾਪਾ ਕਰਨ ਦੀ ਧਮਕੀ ਦੇ ਦਿੰਦੇ ਸਨ। ਇਹ ਬਹੁਤ ਵੱਡੇ ਬਦਮਾਸ਼ ਸਨ। ਅੱਜ ਜੇਕਰ ਮੈਂ ਸਿੰਗਲ ਹਾਂ ਤਾਂ ਸਿਰਫ ਅਜੇ ਦੇਵਗਨ ਦੀ ਵਜ੍ਹਾ ਨਾਲ ਹੀ। ਮੈਂ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਆਪਣੇ ਕੀਤੇ 'ਤੇ ਅਫਸੋਸ ਹੋਵੇ।
ਜਦੋਂ ਤੱਬੂ ਤੋਂ ਪੁੱਛਿਆ ਗਿਆ ਸੀ ਕਿ ਕੀ ਅਜੇ ਦੇਵਗਨ ਨੇ ਤੁਹਾਡੀ ਵਿਆਹ ਕਰਵਾਉਣ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਰੱਖੀ ਹਾਂ? ਤਾਂ ਅਦਾਕਾਰਾ ਨੇ ਜਵਾਬ ਦਿੱਤਾ ਸੀ ਮੈਂ ਹਰ ਦੂਜੇ ਦਿਨ ਅਜੇ ਨੂੰ ਫੋਨ ਕਰਕੇ ਕਹਿੰਦੀ ਹਾਂ ਕਿ ਉਹ ਵਿਆਹ ਲਈ ਲੜਕਾ ਲੱਭੇ। ਤੱਬੂ ਨੇ ਇਹ ਵੀ ਦੱਸਿਆ ਸੀ ਕਿ ਜੇਕਰ ਉਹ ਕਿਸੇ ਮੇਲ ਅਦਾਕਾਰ 'ਚੋਂ ਕਿਸੇ 'ਤੇ ਸਭ ਤੋਂ ਜ਼ਿਆਦਾ ਵਿਸ਼ਵਾਸ ਕਰਦੀ ਹੈ ਤਾਂ ਉਹ ਅਜੇ ਹੈ।

Punjabi Bollywood Tadka
ਦੱਸ ਦੇਈਏ ਕਿ ਤੱਬੂ ਵਿਜੇਪੰਥ, ਹਕੀਕਤ ਵਰਗੀਆਂ ਫਿਲਮਾਂ 'ਚ ਅਜੇ ਦੇਵਗਨ ਦੇ ਨਾਲ ਕੰਮ ਕਰ ਚੁੱਕੀ ਹੈ ਅਤੇ ਦੋਵਾਂ ਦੀ ਉਹ ਫਿਲਮ ਕਾਫੀ ਸੁਪਰਹਿੱਟ ਰਹੀ। ਪਰਦੇ 'ਤੇ ਦੋਵਾਂ ਦੀ ਜੋੜੀ ਨੂੰ ਫੈਨਜ਼ ਨੇ ਬੇਹੱਦ ਪਿਆਰ ਦਿੱਤਾ ਹੈ। ਤੱਬੂ ਦੀ ਸਭ ਤੋਂ ਪਹਿਲੀ ਫਿਲਮ 'ਹਮ ਨੌਜਵਾਨ' ਸੀ।


Tags: B DAY SPLactress single Ajay Devgnਅਦਾਕਾਰਾ ਤੱਬੂ ਅਜੇ ਦੇਵਗਨ

About The Author

Aarti dhillon

Aarti dhillon is content editor at Punjab Kesari