FacebookTwitterg+Mail

ਫਿਲਮ 'ਸੁੱਖਾ ਕਾਹਲੋਂ' ਨਾਲ ਬੀ ਜੈ ਰੰਧਾਵਾ ਰੱਖਣ ਜਾ ਰਹੇ ਨੇ ਪਾਲੀਵੁੱਡ 'ਚ ਕਦਮ

b jay randhawa debut upcoming punjabi movie   sukha kahlon
03 October, 2019 10:13:38 AM

ਜਲੰਧਰ (ਬਿਊਰੋ) — ਪਾਲੀਵੁੱਡ 'ਚ ਵੀ ਕਮੇਡੀ ਤੋਂ ਹੱਟ ਕੇ ਵੱਖਰੇ ਕੰਸੈਪਟ ਅਤੇ ਫਿਲਮਾਂ ਬਣਨ ਲੱਗੀਆਂ ਹਨ। ਇਸ ਸਭ ਦੇ ਚਲਦੇ ਗੀਤ 'ਐੱਮਪੀ-3', ਖੁਸ਼ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓਸ ਵੱਲੋਂ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਹੈ। 'ਸੁੱਖਾ ਕਾਹਲੋਂ' ਟਾਈਟਲ ਹੇਠ ਬਣਨ ਵਾਲੀ ਇਸ ਫਿਲਮ 'ਚ ਕਈ ਵੱਡੇ ਸਟਾਰ ਨਜ਼ਰ ਆਉਣਗੇ। ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਕੇਵੀ ਢਿੱਲੋਂ, ਖੁਸ਼ ਪਰਮਾਰ, ਆਸ਼ੂ ਮੁਨੀਸ਼ ਸਾਹਨੀ ਪ੍ਰੋਡਿਊਸ ਕਰ ਰਹੇ ਹਨ। ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਇਸ ਫਿਲਮ 'ਚ ਬੀ ਜੈ ਰੰਧਾਵਾ, ਵੱਡਾ ਗਰੇਵਾਲ ਤੇ ਕਨਿਕਾ ਮਾਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਵਾਹਿਦ ਬ੍ਰਦਰਸ ਨੇ ਲਿਖੀ ਹੈ । ਫ਼ਿਲਮ ਨੂੰ ਟਰੂ ਮੇਕਰਸ ਡਾਇਰੈਕਟ ਕਰ ਰਹੇ ਹਨ।

 
 
 
 
 
 
 
 
 
 
 
 
 
 

SUKHA 🎥

A post shared by Kv Dhillon (@kvdhillon77) on Oct 1, 2019 at 7:38am PDT


ਦੱਸ ਦਈਏ ਬੀ ਜੈ ਰੰਧਾਵਾ ਦੀ ਇਹ ਪਹਿਲੀ ਡੈਬਿਊ ਫਿਲਮ ਹੈ, ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ। ਖਬਰਾਂ ਮੁਤਾਬਕ, ਇਸ ਫਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੋਵੇਗੀ। ਇਸ ਫਿਲਮ ਦੀ ਕਹਾਣੀ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ 'ਤੇ ਆਧਾਰਿਤ ਹੈ।


Tags: B Jay RandhawaDebutUpcoming Punjabi MovieSukha KahlonPunjabi Singer

Edited By

Sunita

Sunita is News Editor at Jagbani.