FacebookTwitterg+Mail

20 ਦਿਨਾਂ ਲਈ ਬੈੱਡ ਰੈਸਟ 'ਤੇ ਕਿਉਂ ਸੀ ਬੀ ਪਾਰਕ, ਜਾਣੋ ਵਜ੍ਹਾ

b praak
01 January, 2019 10:18:03 AM

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਰ ਕੱਢ ਮਿਊਜ਼ਿਕ ਡਾਇਰੈਕਟਰ ਅਤੇ ਪੰਜਾਬੀ ਗਾਇਕ ਬੀ ਪਰਾਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਬੀ ਪਰਾਕ ਵਲੋਂ ਸ਼ੇਅਰ ਕੀਤੀ ਵੀਡੀਓ 'ਚ ਉਹ ਆਖ ਰਹੇ ਹਨ, ''ਮੈਂ ਪੂਰੇ 20 ਦਿਨ ਲਗਾਤਾਰ ਬੈੱਡ ਰੈਸਟ 'ਤੇ ਸਨ ਕਿਉਂਕਿ ਮੇਰੀ ਸਿਹਤ ਕੁਝ ਠੀਕ ਨਹੀਂ ਸੀ।'' ਬੀ ਪਰਾਕ ਨੇ ਵੀਡੀਓ ਰਾਹੀਂ ਆਪਣੇ ਸਰੋਤਿਆਂ ਨੂੰ ਦੱਸਿਆ ਹੈ ਹੁਣ ਸਭ ਕੁਝ ਠੀਕ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ, ''ਇਹ ਸਭ ਮੇਰੇ ਫੈਨਜ਼ ਦੀਆਂ ਦੁਆਵਾਂ ਸਦਕਾ ਹੀ ਹੋਇਆ ਕਿ ਮੈਂ ਇੰਨ੍ਹੀ ਛੇਤੀ ਠੀਕ ਹੋ ਗਿਆ ਹਾਂ।''


ਦੱਸ ਦੇਈਏ ਕਿ ਬੀ ਪਰਾਕ ਇਸ ਵੀਡੀਓ 'ਚ ਆਖ ਰਿਹਾ ਹੈ, '' ਜਲਦ ਮੈਂ ਆਪਣੀ ਐਲਬਮ ਲੈ ਕੇ ਆ ਰਿਹਾ, ਜਿਸ ਦੇ ਗੀਤਾਂ ਦੇ ਸ਼ੂਟ ਵੀ ਸ਼ੁਰੂ ਹੋ ਚੁੱਕੇ ਹਨ। ਬੀ ਪਰਾਕ ਪੰਜਾਬੀ ਮਿਊਜ਼ਿਕ ਜਗਤ ਦੇ ਇਕ ਹੋਣਹਾਰ ਅਤੇ ਟੈਲੈਂਟੇਡ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਹਨ। ਉਹ ਹੁਣ ਤੱਕ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰਾਂ ਨਾਲ ਗੀਤ ਕਰ ਚੁੱਕੇ ਹਨ।


Tags: B Praak Jaani Video Instagram Viral Bed Rest Soch Joker Ik Saal Taara

Edited By

Sunita

Sunita is News Editor at Jagbani.