FacebookTwitterg+Mail

ਬੀ ਪਰਾਕ ਨੇ ਪੰਜਾਬੀ ਸਿੰਗਰਾਂ ਨੂੰ ਕੀਤਾ 'ਅਲਰਟ'

b praak
29 January, 2019 08:33:55 PM

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਸਿੰਗਰ ਬੀ ਪਰਾਕ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਘਰ ਕੀਤਾ ਹੋਇਆ ਹੈ। ਬੀ ਪਰਾਕ ਦਾ ਕੋਈ ਵੀ ਗੀਤ ਅਜਿਹਾ ਨਹੀਂ ਹੁੰਦਾ, ਜੋ ਦਰਸ਼ਕਾਂ ਨੇ ਪਸੰਦ ਨਾ ਕੀਤਾ ਹੋਵੇ। ਬੀ ਪਰਾਕ ਅਕਸਰ ਸ਼ੋਅਜ਼ ਦੌਰਾਨ ਆਪਣੀ ਲਾਈਵ ਪੇਸ਼ਕਾਰੀ ਲਈ ਵੀ ਮਸ਼ਹੂਰ ਹਨ ਤੇ ਇਸੇ ਨੂੰ ਲੈ ਕੇ ਉਨ੍ਹਾਂ ਨੇ ਪੰਜਾਬੀ ਸਿੰਗਰਾਂ ਨੂੰ ਅਲਰਟ ਕੀਤਾ ਹੈ।

ਬੀ ਪਰਾਕ ਨੇ ਕਿਹਾ, 'ਅਲਰਟ ਆਉਣ ਵਾਲਾ ਜ਼ਮਾਨਾ, ਸਿਰਫ ਲਾਈਵ ਗਾਉਣ ਵਾਲੇ ਸਿੰਗਰ ਸਰਵਾਈਵ ਕਰਨਗੇ। ਸੋ ਸਭ ਨੂੰ ਸੂਚਨਾ ਦਿੱਤੀ ਜਾਂਦੀ ਹੈ ਤੇ ਸਲਾਹ ਕਿ ਲਾਈਵ ਗਾਉਣਾ ਸ਼ੁਰੂ ਕਰ ਦਿਓ। ਲੋਕ ਤੁਹਾਨੂੰ ਪੈਸੇ ਦਿੰਦੇ ਹਨ ਲਾਈਵ ਸੁਣਨ ਲਈ, ਨਾ ਕਿ ਤੁਹਾਨੂੰ ਸਿਰਫ ਦੇਖਣ ਲਈ।' ਸੋ ਹੁਣ ਦੇਖਣਾ ਇਹ ਹੋਵੇਗਾ ਕਿ ਬੀ ਪਰਾਕ ਦੀ ਇਸ ਸਲਾਹ 'ਤੇ ਕਿੰਨੇ ਕੁ ਸਿੰਗਰਜ਼ ਗੌਰ ਕਰਦੇ ਹਨ। ਉਂਝ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਈ ਸਿੰਗਰਜ਼ ਅਜਿਹੇ ਹਨ, ਜੋ ਸ਼ੋਅਜ਼ ਦੌਰਾਨ ਲਾਈਵ ਗਾਉਣਾ ਹੀ ਪਸੰਦ ਕਰਦੇ ਹਨ ਪਰ ਕੁਝ ਸਿੰਗਰਜ਼ ਅਜੇ ਵੀ ਅਜਿਹੇ ਹਨ, ਜਿਹੜੇ ਸਟੇਜ 'ਤੇ ਜਾ ਕੇ ਜਾਂ ਸ਼ੋਅਜ਼ 'ਚ ਸਿਰਫ ਲਿਪਸਿੰਕ ਹੀ ਕਰਦੇ ਹਨ।


Tags: B Praak Live Show Punjabi Singer ਬੀ ਪਰਾਕ

Edited By

Sunita

Sunita is News Editor at Jagbani.