FacebookTwitterg+Mail

ਗਾਇਕ ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼ ਹੋਏ ਗੀਤ ‘ਫਿਲਹਾਲ’ ਨੇ ਬਣਾਇਆ ਨਵਾਂ ਰਿਕਾਰਡ

b praak
04 December, 2019 08:49:25 AM

ਜਲੰਧਰ(ਬਿਊਰੋ)- ਪੰਜਾਬੀ ਸੰਗੀਤ ਹੁਣ ਦੁਨੀਆਂ ਭਰ ਦੇ ਸੰਗੀਤ ਨੂੰ ਕੜਾ ਮੁਕਾਬਲਾ ਦੇ ਰਿਹਾ ਹੈ। ਬਾਲੀਵੁੱਡ ਹੋਵੇ ਜਾਂ ਪਾਲੀਵੁੱਡ ਪੰਜਾਬੀ ਗਾਇਕਾਂ ਅਤੇ ਸੰਗੀਤ ਦੀ ਚਰਚਾ ਵਧੇਰੇ ਹੋਣ ਲੱਗੀ ਹੈ। ਪੰਜਾਬੀ ਸੰਗੀਤ ਨੂੰ ਇਸ ਬੁਲੰਦੀ ‘ਤੇ ਪਹੁੰਚਾਉਣ ਲਈ ਥੋੜਾ ਹਿੱਸਾ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦਾ ਵੀ ਹੈ। ਬੀ ਪਰਾਕ ਦਾ ਪਿਛਲੇ ਦਿਨੀਂ ‘ਫਿਲਹਾਲ’ ਗੀਤ ਰਿਲੀਜ਼ ਹੋਇਆ ਸੀ, ਜਿਸ ਨੇ ਕਾਫੀ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।


ਅਕਸ਼ੈ ਕੁਮਾਰ ਦਾ ਪਹਿਲਾ ਮਿਊਜ਼ਿਕ ਵੀਡੀਓ ਭਾਰਤ ਦਾ ਸਭ ਤੋਂ ਤੇਜ਼ੀ ਨਾਲ ਯੂ-ਟਿਊਬ ‘ਤੇ 300 ਮਿਲੀਅਨ ਵਿਊਜ਼ ਹਾਸਲ ਕਰਨ ਵਾਲਾ ਗੀਤ ਬਣ ਚੁੱਕਿਆ ਹੈ। ਜਾਨੀ ਦਾ ਲਿਖਿਆ ‘ਫਿਲਹਾਲ’ ਗੀਤ ਤੇ ਅਰਵਿੰਦਰ ਖਹਿਰਾ ਦਾ ਵੀਡੀਓ ਹਰ ਪਾਸੇ ਛਾਇਆ ਹੋਇਆ ਹੈ। ਗੀਤ ਨੂੰ 5 ਮਿਲੀਅਨ ਦੇ ਕਰੀਬ ਲਾਈਕਸ ਵੀ ਹਾਸਲ ਹੋ ਚੁੱਕੇ ਹਨ। ਇਸ ਗੀਤ ਦੇ ਵੀਡੀਓ ‘ਚ ਬਾਲੀਵੁੱਡ ਅਦਾਕਾਰਾ ਨੂਪੁਰ ਸੈਨਨ ਅਤੇ ਪੰਜਾਬੀ ਕਲਾਕਾਰ ਐਮੀ ਵਿਰਕ ਵੀ ਨਜ਼ਰ ਆਏ ਸਨ।

ਫਿਲਹਾਲ ਗੀਤ ਦੀ ਇਹ ਕਾਮਯਾਬੀ ਬੀ ਪਰਾਕ ਦੀ ਕਾਮਯਾਬੀ ਨਹੀਂ ਸਗੋਂ ਪੰਜਾਬੀ ਮਿਊਜ਼ਿਕ ਦੀ ਕਾਮਯਾਬੀ ਹੈ। ਇਸ ਤੋਂ ਇਲਾਵਾ ਯੂ-ਟਿਊਬ ‘ਤੇ ਭਾਰਤ ਦੇ ਸਭ ਤੋਂ ਵੱਧ ਵਿਊਜ਼ ਹਾਸਲ ਕਰਨ ਵਾਲੇ ਵੀਡੀਓ ਦਾ ਰਿਕਾਰਡ ਵੀ ਪੰਜਾਬੀ ਗੀਤ ‘ਲੌਂਗ ਲਾਚੀ’ ਦੇ ਨਾਮ ਹੈ, ਜਿਸ ਨੂੰ ‘ਲੌਂਗ ਲਾਚੀ’ ਫਿਲਮ ‘ਚ ਰਿਲੀਜ਼ ਕੀਤਾ ਗਿਆ ਸੀ।


Tags: B PraakAkshay KumarFilhallSongPunjabi Singer

About The Author

manju bala

manju bala is content editor at Punjab Kesari