FacebookTwitterg+Mail

'ਕਿਸਮਤ' ਗੀਤ ਦੇ 200 ਮਿਲੀਅਨ ਵਿਊਜ਼ ਹੋਣ 'ਤੇ ਬੀ ਪਰਾਕ ਨੇ ਇੰਝ ਕੀਤਾ ਸੈਲੀਬ੍ਰੇਟ

b praak celebrates qismat song cross 200 million
04 March, 2019 12:44:38 PM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕੁਝ ਗੀਤ ਅਜਿਹੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਹਮੇਸ਼ਾ ਹੀ ਆਪਣੇ ਦਿਲ 'ਚ ਖਾਸ ਜਗ੍ਹਾ ਦਿੰਦੇ ਹਨ। ਅਜਿਹਾ ਹੀ ਗੀਤ ਬੀ ਪਰਾਕ ਦਾ ਸੀ, ਜਿਸ ਦਾ ਨਾਂ 'ਕਿਸਮਤ' ਹੈ। ਦੱਸ ਦਈਏ ਕਿ ਬੀ ਪਰਾਕ ਦੇ 'ਕਿਸਮਤ' ਗੀਤ ਐਮੀ ਵਿਰਕ ਨੇ ਆਪਣੀ ਮਿੱਠ ਬੋਲੜੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਹਾਲ ਹੀ 'ਚ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਇਸ ਗੀਤ ਨੂੰ 200 ਮਿਲੀਅਨ ਵਿਊਜ਼ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। 


ਦੱਸਣਯੋਗ ਹੈ ਕਿ ਬੀ ਪਰਾਕ ਨੇ 'ਕਿਸਮਤ' ਗੀਤ ਦੇ ਮਿਲੀਅਨ ਵਿਊਜ਼ ਨੂੰ ਸੈਲੀਬ੍ਰੇਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਕੁਝ ਅਜਿਹੇ ਗੀਤ ਵੀ ਹੁੰਦੇ ਹਨ, ਜੋ ਸਾਰੀ ਉਮਰ ਲਈ ਤੁਹਾਡੇ ਨਾਲ ਜੁੜ ਕੇ ਰਹਿ ਜਾਂਦੇ ਹਨ। ਉਨ੍ਹਾਂ 'ਚੋਂ ਇਕ ਹੈ 'ਕਿਸਮਤ' ਗੀਤ, ਜਿਸ ਨੂੰ ਸੱਚੀ 'ਚ ਮੈਂ ਮਾਣ ਨਾਲ ਪੂਰੀ ਦੁਨੀਆਂ ਨੂੰ ਕਹਿ ਸਕਦਾ ਹਾਂ ਕਿ ਇਸ ਨੂੰ ਬਹੁਤ ਅੱਗੇ 200 ਮਿਲੀਅਨ ਤੱਕ ਪਹੁੰਚਾਉਣ ਲਈ ਸਭ ਦਾ ਬਹੁਤ ਧੰਨਵਾਦ ਹੈ।'' ਇਸ ਤੋਂ ਇਲਾਵਾ ਉਨ੍ਹਾਂ ਨੇ ਐਮੀ ਵਿਰਕ, ਸਰਗੁਣ ਮਹਿਤਾ, ਜਾਨੀ, ਅਰਵਿੰਦਰ ਖਹਿਰਾ ਨੂੰ ਟੈਗ ਕੀਤਾ ਹੈ।''


ਦੱਸ ਦਈਏ ਕਿ 'ਕਿਸਮਤ' ਗੀਤ ਸਾਲ 2017 'ਚ ਆਇਆ ਸੀ। ਇਹ ਇਕ ਸੈਡ ਸੌਂਗ ਹੈ, ਜਿਸ ਦੀ ਕਹਾਣੀ ਨੂੰ ਸਰਗੁਣ ਮਹਿਤਾ ਤੇ ਐਮੀ ਵਿਰਕ ਨੇ ਆਪਣੀ ਅਦਾਕਾਰੀ ਨਾਲ ਸਰੋਤਿਆਂ ਨੂੰ ਪੇਸ਼ ਕੀਤਾ ਸੀ। ਇਸ ਗੀਤ ਦੇ ਬੋਲ ਨਾਮੀ ਗੀਤਾਕਾਰ ਜਾਨੀ ਨੇ ਲਿਖੇ ਸਨ ਤੇ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਦਿੱਤਾ ਸੀ। ਜਦੋਂਕਿ ਗੀਤ ਦੀ ਵੀਡੀਓ ਅਵਿੰਦਰ ਖਹਿਰਾ ਵਲੋਂ ਬਣਾਈ ਗਈ ਸੀ।  


Tags: Qismat Ammy Virk Sargun Mehta Jaani B Praak Arvindr Khaira

Edited By

Sunita

Sunita is News Editor at Jagbani.