FacebookTwitterg+Mail

ਬੀ ਪਰਾਕ ਦੇ ਗੀਤ 'ਤੇਰੀ ਮਿੱਟੀ' ਨੇ ਪਾਰ ਕੀਤਾ 100 ਮਿਲੀਅਨ ਦਾ ਅੰਕੜਾ (ਵੀਡੀਓ)

b praak first bollywood song teri mitti crossed 100 million views
22 July, 2019 09:27:43 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਬੀ ਪਰਾਕ, ਜਿਨ੍ਹਾਂ ਨੇ 'ਤੇਰੀ ਮਿੱਟੀ' ਗੀਤ ਨਾਲ ਬਾਲੀਵੁੱਡ ਜਗਤ 'ਚ ਮਿਊਜ਼ਿਕਲ ਡੈਬਿਊ ਕੀਤਾ ਸੀ। ਜੀ ਹਾਂ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਸੁਪਰਹਿੱਟ ਫਿਲਮ 'ਕੇਸਰੀ' 'ਚ ਬੀ ਪਰਾਕ ਦਾ ਗੀਤ ਸੁਣਨ ਨੂੰ ਮਿਲਿਆ ਸੀ। 'ਤੇਰੀ ਮਿੱਟੀ' ਗੀਤ ਨੂੰ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਨਾਲ ਬਹੁਤ ਹੀ ਖੂਬਸੂਰਤ ਗਾਇਆ ਸੀ। ਇਹ ਗੀਤ 'ਕੇਸਰੀ' ਫਿਲਮ ਦਾ ਸਭ ਤੋਂ ਭਾਵੁਕ ਗੀਤ ਸੀ, ਜਿਸ ਨੇ ਦਰਸ਼ਕਾਂ ਦੇ ਨਾਲ ਅਕਸ਼ੈ ਕੁਮਾਰ ਤੱਕ ਦੀਆਂ ਅੱਖਾਂ ਨੂੰ ਵੀ ਨਮ ਕਰ ਦਿੱਤੀਆਂ ਸਨ। 'ਤੇਰੀ ਮਿੱਟੀ' ਗੀਤ 'ਚ ਦੇਸ਼ ਦੇ ਸਿਪਾਹੀਆਂ ਦੇ ਜਜ਼ਬਾਤਾਂ ਬਿਆਨ ਕੀਤਾ ਗਿਆ ਹੈ। 

 

ਦੱਸ ਦਈਏ ਕਿ ਲੋਕਾਂ ਨੇ ਫਿਲਮ ਦੇ ਨਾਲ-ਨਾਲ ਬੀ ਪਰਾਕ ਦੇ ਗੀਤ 'ਤੇਰੀ ਮਿੱਟੀ' ਨੂੰ ਰੱਜ ਕੇ ਪਿਆਰ ਦਿੱਤਾ। ਜਿਸਦੇ ਚੱਲਦੇ ਇਹ ਗੀਤ 100 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਗੀਤ ਨੂੰ ਇੰਨਾ ਪਿਆਰ ਦੇਣ ਲਈ ਬੀ ਪਰਾਕ ਤੋਂ ਲੈ ਕੇ 'ਕੇਸਰੀ' ਫਿਲਮ ਦੀ ਟੀਮ ਨੇ ਸੋਸ਼ਲ ਮੀਡੀਆ ਰਾਹੀਂ ਇਹ ਖੁਸ਼ਖਬਰੀ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਹੈ ਤੇ ਨਾਲ ਹੀ ਦਰਸ਼ਕਾਂ ਦਾ ਸ਼ੁਕਰਾਨਾ ਕੀਤਾ ਹੈ।


Tags: B PraakKesariAkshay KumarTeri MittiSongInstagram PostBollywood Celebrity

Edited By

Sunita

Sunita is News Editor at Jagbani.