FacebookTwitterg+Mail

ਬੀ ਪਰਾਕ ਹੋਏ ਇਸ ਬੱਚੇ ਦੇ ਮੁਰੀਦ, ਕਿਹਾ ‘ਸਲੂਟ ਆ ਵੀਰ ਤੇਰੇ ਇਸ ਅਸਲੀ ਹੁਨਰ ਨੂੰ’

b praak share viral video of kid sing teri mitti kesari song
02 September, 2019 12:22:52 PM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ ਇਕ ਅਜਿਹਾ ਮੰਚ ਬਣ ਚੁੱਕਿਆ ਹੈ, ਜਿਸ ਨੇ ਅਨੇਕਾਂ ਹੀ ਲੋਕਾਂ ਨੂੰ ਕੱਖਾਂ ਤੋਂ ਲੱਖਾਂ ’ਚ ਲਿਆਂਦਾ ਹੈ। ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਰਾਨੂ ਮੰਡਲ ਨਾਂ ਦੀ ਮਹਿਲਾ ਦੀਆਂ ਵੱਖ-ਵੱਖ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਉਹ ਵੱਖ-ਵੱਖ ਬਾਲੀਵੁੱਡ ਸਿੰਗਰਾਂ ਨਾਲ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਰਾਨੂ ਮੰਡਲ ਤੋਂ ਬਾਅਦ ਹੁਣ ਸੋਸ਼ਲ ਮੀਡੀਆ ’ਤੇ ਇਕ ਹੋਰ ਸ਼ਖਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਇਕ ਬੱਚਾ ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਾਰਕ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਹ ਬੱਚਾ ਗਿਟਾਰ ’ਤੇ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਦਾ ਗੀਤ ‘ਤੇਰੀ ਮਿੱਟੀ’ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਗਾ ਰਿਹਾ ਹੈ। ਦੱਸ ਦਈਏ ਕਿ ਬੀ ਪਰਾਕ ਨੇ ‘ਤੇਰੀ ਮਿੱਟੀ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ।


ਦੱਸਣਯੋਗ ਹੈ ਕਿ ਬੀ ਪਰਾਕ ਨੇ ਖੁਦ ਇਸ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸੇਅਰ ਕੀਤਾ ਹੈ ਅਤੇ ਉਸ ਦੀ ਖੂਬ ਤਾਰੀਫ ਕੀਤੀ ਹੈ। ਬੀ ਪਰਾਕ ਨੇ ਲਿਖਿਆ, ‘‘ਕਿਆ ਬਾਤ ਹੈ ਮਾਲਕ ਕ੍ਰਿਪਾ ਕਰੇ ਇਸ ਦੁਨੀਆ ’ਚ ਇੰਨਾ ਹੁਨਰ ਹੈ ਕੋਈ ਸੋਚ ਵੀ ਨਹੀਂ  ਸਕਦਾ। ਰੱਬ ਨੇ ਚਾਹਿਆ ਤਾਂ ਜ਼ਰੂਰ ਮਿਲਾਂਗੇ...ਸਲੂਟ ਆ ਵੀਰ ਤੇਰੇ ਇਸ ਅਸਲੀ ਹੁਨਰ ਨੂੰ।’’


Tags: B PraakViral VideoKesariTeri MititAkshay KumarBollywood Celebrity

Edited By

Sunita

Sunita is News Editor at Jagbani.