FacebookTwitterg+Mail

ਬੀ.ਪਰਾਕ ਵੀ ਹੋਏ ਇਨ੍ਹਾਂ ਦੀ ਐਕਟਿੰਗ ਦੇ ਦੀਵਾਨੇ, ਜਤਾਈ ਮਿਲਣ ਦੀ ਇੱਛਾ(ਵੀਡੀਓ)

b praak song viral video
23 June, 2019 05:36:21 PM

ਜਲੰਧਰ(ਬਿਊਰੋ)- ਸੋਸ਼ਲ ਮੀਡੀਆ 'ਤੇ ਅੱਜ-ਕਲ ਹਰ ਕੋਈ ਸਟਾਰ ਬਣ ਰਿਹਾ ਹੈ। ਲੋਕ ਆਪਣੀ ਵੀਡੀਓਜ਼ ਬਣਾ ਕੇ ਖੁੱਦ ਨੂੰ ਵਾਇਰਲ ਕਰਨ ਦੀ ਦੌੜ 'ਚ ਲੱਗੇ ਹੋਏ ਹਨ।ਅਜਿਹੇ 'ਚ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ।ਦਰਅਸਲ ਇਹ ਵੀਡੀਓ ਬੀ. ਪਰਾਕ ਵਲੋਂ ਕੰਪੋਜ ਕੀਤੇ ਗਏ ਅਤੇ ਇਕ ਸ਼ੋਅ ਦੌਰਾਨ ਗਾਏ 'ਬੱਚਾ' ਗੀਤ ਦਾ ਟਿੱਕ ਟਾਕ ਵੀਡੀਓ ਹੈ, ਜਿਸ 'ਤੇ ਇਹ ਬੱਚਾ ਤੇ ਇਕ ਵਿਅਕਤੀ ਨਾਲ ਇਸ ਗੀਤ ਤੇ ਜ਼ਬਰਦਸਤ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ ।ਬੀ. ਪਰਾਕ ਨੂੰ ਇਹ ਗੀਤ ਇਨ੍ਹਾਂ ਪਸੰਦ ਆਇਆ ਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਹ ਵੀਡੀਓ ਸ਼ੇਅਰ ਕੀਤੀ ਤੇ ਕੈਪਸ਼ਨ 'ਚ ਲਿਖਿਆ 'Kamaal Karti Acting Wali Dona Ne I Wish Main Kade Mil Saka Ena Nu Thanku So Much Je Koi Ena Nu Jaanda Te Aa Mera Msg Poncha Deyo Thankuu So Much Je Rabb Ne Chaya Te Zarur Milaga This Video Has Gone Viral All Over Keep Blessing'


ਦੱਸਣਯੋਗ ਹੈ ਕਿ 'ਬੱਚਾ' ਗੀਤ ਸਾਲ 2016 'ਚ ਗਾਇਕ ਪ੍ਰਭ ਗਿੱਲ ਨੇ ਗਾਇਆ ਸੀ ਤੇ ਇਸ ਗੀਤ ਨੂੰ ਗੀਤਕਾਰ ਜਾਨੀ ਨੇ ਲਿਖਿਆ ਸੀ ਤੇ ਬੀ. ਪਰਾਕ ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਸੀ। ਇਹ ਗੀਤ ਬੀ. ਪਰਾਕ ਨੇ ਇਕ ਐਵਾਰਡ ਸ਼ੋਅ ਦੌਰਾਨ 'ਤੇ ਲਾਈਵ ਗਾਇਆ ਤੇ ਇਸ ਗੀਤ ਨੂੰ ਸਰੋਤਿਆ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।ਇਸ ਵੀਡੀਓ ਨਾਲ ਇਹ ਗੀਤ ਮੁੜ ਚਰਚਾ 'ਚ ਆ ਗਿਆ ਹੈ।


Tags: B PraakPunjabi Music DirectorPunjabi SingerBachaa SongJaaniTik Tok VideoViral Acting Videoਬੀ ਪਰਾਕ

About The Author

Lakhan

Lakhan is content editor at Punjab Kesari