FacebookTwitterg+Mail

ਬੀ ਪਰਾਕ ਨੇ ਸਾਂਝੀ ਕੀਤੀ ਆਪਣੇ ਨਵਜਨਮੇ ਪੁੱਤਰ ਦੀ ਤਸਵੀਰ, ਜੋ ਹਰ ਪਾਸੇ ਹੋ ਰਹੀ ਹੈ ਵਾਇਰਲ

b praak with family
24 September, 2020 04:29:29 PM

ਜਲੰਧਰ (ਬਿਊਰੋ) - ਪੰਜਾਬੀ ਗਾਇਕ ਤੇ ਗੀਤਕਾਰ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਵ-ਜਨਮੇ ਬੇਟੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਨ੍ਹਾਂ ਦੀ ਪਤਨੀ ਮੀਰਾ ਵੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬੀ ਪਰਾਕ ਨੇ ਇਸ ਤਸਵੀਰ ਨੂੰ ਆਪਣੇ ਪਰਿਵਾਰ ਦੀ ਸਭ ਤੋਂ ਬਿਹਤਰੀਨ ਤਸਵੀਰ ਦੱਸਿਆ ਹੈ। ਇਸ ਤਸਵੀਰ ‘ਚ ਬੀ ਪਰਾਕ ਦਾ ਕਿਊਟ ਜਿਹਾ ਬੇਟਾ ਆਦਾਬ ਨਜ਼ਰ ਆ ਰਿਹਾ ਹੈ ਅਤੇ ਇਸ ਤਵਸੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਬੀ ਪਰਾਕ ਦੇ ਘਰ ਕੁਝ ਸਮਾਂ ਪਹਿਲਾਂ ਹੀ ਬੇਟੇ ਦਾ ਜਨਮ ਹੋਇਆ ਹੈ, ਜਿਸ ਦੀਆਂ ਜਨਮ ਤੋਂ ਬਾਅਦ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ। ਹਾਲਾਂਕਿ ਉਨ੍ਹਾਂ ਤਸਵੀਰਾਂ ‘ਚ ਬੀ ਪਰਾਕ ਨੇ ਕਦੇ ਵੀ ਆਪਣੇ ਬੇਟੇ ਦਾ ਮੂੰਹ ਨਹੀਂ ਸੀ ਵਿਖਾਇਆ ਪਰ ਇਸ ਤਸਵੀਰ ‘ਚ ਆਦਾਬ ਦਾ ਚਿਹਰਾ ਵੀ ਵਿਖਾਈ ਦੇ ਰਿਹਾ ਹੈ। 

ਦੱਸ ਦਈਏ ਕਿ ਬੀ ਪਰਾਕ ਤੇ ਮੀਰਾ ਪਿਛਲੇ ਸਾਲ ਅਪ੍ਰੈਲ 'ਚ ਵਿਆਹ ਕਰਵਾਇਆ ਸੀ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ। ਬੀ ਪਰਾਕ ਤੇ ਮੀਰਾ ਦੇ ਵਿਆਹ 'ਚ ਕਈ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ, ਜਿਨ੍ਹਾਂ 'ਚ ਜੱਸੀ ਗਿੱਲ, ਬੱਬਲ ਰਾਏ, ਪ੍ਰਭ ਗਿੱਲ ਵਰਗੇ ਸਿਤਾਰੇ ਪਹੁੰਚੇ ਸਨ। 3 ਅਪ੍ਰੈਲ ਨੂੰ ਬੀ ਪਰਾਕ ਤੇ ਮੀਰਾ ਦੀ ਰਿੰਗ ਸੈਰੇਮਨੀ ਹੋਈ ਸੀ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।

 
 
 
 
 
 
 
 
 
 
 
 
 
 

Ohhh My God My Hands Are Shivering While Typing This Ufff Blessed With A Baby Boy 👶 Guyz Thankuu @meera_bachan My Wife My Queen For This My Love I Love Uh Soo Much I have seen uh all this 9months Yaar Meeru Jo Tumne Saha Hai Those Pains Sleepless nights no one no one can do that only A Mother Jitna thanks karun utna kamm hai bhot choti cheez hai Thanks Tere liye Meri Jaan Love U so much Ohhh main sachi kabhi nai bhool sakta yeh saare 9Months So blessed to have u my love so blessed to have that Brave wife my Queen And I’m sorry if i ever Made angry or anything😜I Can’t stop my tears😭Thinking about all tht time.....Us din se leke jisdin you gave me this Best News I don’t what I’m writing but u knw What I’m trying to say Meeru Love u Soo Much And Ek Promise Jisdin Shaadi Ki Thi Usdin Kiya Tha Ajj Ek Aur karaha Hun That I Will Give You And Our Baby The Best Life U Ever Imagined My Queen Will Always Be With You In Everything Even In Changing Diapers Cleaning Potty💩Susu😭🤪I Love U Soo Much Bebu Soo Much Kaise Thanks Karun Bus Yeh Bataa De Mujhe And Thankuu So Much All Naanka Daadka Chaachaa’s Chachi’s Massi’s Mausa’s Bua and fufu Badi Mummy Bade Papa🔥♥️ And Now Thanks To Us♥️😍 My Baby And My Queen #IGOTUS♥️🥂☺️♥️🍼🍼🍼🍼🍼🍼🍼🍼

A post shared by B PRAAK(HIS HIGHNESS) (@bpraak) on Jul 16, 2020 at 12:25am PDT

ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ 'ਮਨ ਭਰਿਆ', 'ਜੰਨਤ', 'ਮਸਤਾਨੀ', 'ਰੱਬਾ ਵੇ', 'ਕੁਝ ਭੀ ਹੋ ਜਾਏ' ਅਤੇ 'ਸ਼ੁਕਰੀਆ' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਬੀ ਪਰਾਕ ਆਪਣੀ ਦਮਦਾਰ ਆਵਾਜ਼ ਦਾ ਜਾਦੂ ਸਿਰਫ਼ ਪੰਜਾਬੀ ਫ਼ਿਲਮ ਉਦਯੋਗ 'ਚ ਹੀ ਨਹੀਂ ਸਗੋਂ ਬਾਲੀਵੁੱਡ ਫ਼ਿਲਮਾਂ 'ਚ ਬਿਖੇਰ ਚੁੱਕੇ ਹਨ।
 


Tags: B PraakBaby BoyMiraPicture ViralInstagramPunjabi Celebrity

About The Author

sunita

sunita is content editor at Punjab Kesari