ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਅਤੇ ਮਨੀਸ਼ ਪਾਲ ਦੀ ਫਿਲਮ 'ਬਾ ਬਾ ਬਲੈਕ ਸ਼ੀਪ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਮਨੀਸ਼, ਅਨੁਪਮ ਦੇ ਬੇਟੇ ਦੀ ਭੂਮਿਕਾ 'ਚ ਦਿਖਾਈ ਦੇਣਗੇ। ਫਿਲਮ ਨੂੰ ਸੋਹਮ ਅਤੇ ਰੌਕਸਟਾਰ ਐਂਟਰਟੇਨਮੈਂਟ ਮਿਲ ਕੇ ਬਣਾ ਰਹੇ ਹਨ। ਫਿਲਮ 'ਚ ਮਨੀਸ਼, ਅਨੁਪਮ ਖੇਰ ਤੋਂ ਇਲਾਵਾ ਅਨੁ ਕਪੂਰ, ਕੇ. ਕੇ. ਮੇਨਨ ਅਤੇ ਮਨਜਾਰੀ ਫੰਡਨੀਸ ਵਰਗੇ ਸਟਾਰ ਅਹਿਮ ਭੂਮਿਕਾ 'ਚ ਹਨ। ਕਾਮੇਡੀ ਨਾਲ ਭਰਪੂਰ ਇਸ ਫਿਲਮ 'ਚ ਥ੍ਰਿਲ ਅੇਤ ਸਸਪੈਂਸ ਵੀ ਦੇਖਣ ਨੂੰ ਮਿਲੇਗਾ। ਯੂ-ਟਿਊਬ 'ਤੇ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ 'ਬਾ ਬਾ ਬਲੈਕ ਸ਼ੀਪ' 9 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਮਨੀਸ਼ ਪਾਲ ਇਸ ਤੋਂ ਪਹਿਲਾਂ 'ਮਿੱਕੀ ਵਾਇਰਸ' 'ਚ ਨਜ਼ਰ ਆ ਚੁੱਕੇ ਹਨ। ਹਾਲਾਕਿ ਉਨ੍ਹਾਂ ਦੀ ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ, ਪਰ ਹੁਣ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਮਨੀਸ਼ ਦੀ ਇਹ ਫਿਲਮ ਬਾਕਸ ਆਫਿਸ 'ਤੇ ਸਫਲ ਹੁੰਦੀ ਹੈ ਜਾਂ ਨਹੀਂ।