FacebookTwitterg+Mail

ਇਸ ਵਾਇਰਲ ਸੀਨ 'ਤੇ ਫਸੇ 'ਬਾਗੀ 2' ਦੇ ਮੇਕਰਸ, ਦਰਜ ਹੋਵੇਗਾ ਕੇਸ

baaghi 2
10 April, 2018 04:59:25 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਦੀ ਫਿਲਮ 'ਬਾਗੀ 2' ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰ ਰਹੀ ਹੈ ਪਰ ਇਸ ਦੇ ਮੇਕਰਸ ਇਕ ਸੀਨ ਨੂੰ ਲੈ ਕੇ ਮੁਸ਼ਕਿਲ 'ਚ ਫਸ ਸਕਦੇ ਹਨ। ਇਸ ਸੀਜ਼ਨ 'ਚ ਟਾਈਗਰ ਵਿਲੇਨ ਨੂੰ ਜੀਪ ਅੱਗੇ ਬੰਨ੍ਹ ਕੇ ਘੁੰਮਾਉਂਦਾ ਨਜ਼ਰ ਆ ਰਿਹਾ ਹੈ। ਕਸ਼ਮੀਰ ਦੇ ਸ਼ਖਸ ਫਾਰੂਕ ਅਹਿਮਦ ਡਾਰ ਜਿੰਨਾਂ ਨੂੰ ਅਸਲ 'ਚ ਆਰਮੀ ਨੇ ਜੀਪ ਦੇ ਅੱਗੇ ਬੰਨ੍ਹਿਆ ਸੀ। ਉਸ ਨੇ ਮੇਕਰਸ ਖਿਲਾਫ ਮਾਣਹਾਨੀ ਦਾ ਕੇਸ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਫਾਰੂਕ ਨੂੰ ਆਰਮੀ ਨੇ ਕਸ਼ਮੀਰ ਦੇ ਬਡਗਾਮ ਜਿਲੇ 'ਚ ਪਿਛਲੇ ਸਾਲ ਆਪਣੀ ਜੀਪ ਅੱਗੇ ਬੰਨ੍ਹ ਕੇ ਘੁਮਾਇਆ ਸੀ। ਸੈਨਾ ਨੇ ਫਾਰੂਕ 'ਤੇ ਪੱਥਰਬਾਜ਼ੀ ਕਰਨ ਦਾ ਦੋਸ਼ ਲਾਇਆ ਸੀ। ਫਾਰੂਕ ਦੀ ਜੀਪ ਨਾਲ ਬੰਨ੍ਹੀ ਹੋਈ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਹਾਲਾਂਕਿ ਫਾਰੂਕ ਨੇ ਪੱਥਰਬਾਜ਼ੀ ਕਰਨ ਦੇ ਦੋਸ਼ ਨੂੰ ਖਰਾਜ਼ ਕੀਤਾ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਘਟਨਾ 'ਤੇ ਜੋ ਲੋਕ ਫਿਲਮ ਬਣਾ ਰਹੇ ਹਨ ਤੇ ਇਸ ਨੂੰ ਦਰਸਾਉਂਦੇ ਹੋਏ ਟੀ-ਸ਼ਰਟ ਵੇਚ ਰਹੇ ਹਨ। ਅਜਿਹੇ ਲੋਕਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਬਕੌਲ ਫਾਰੂਕ ਜੇਕਰ ਮੈਂ ਉਸ ਦਾ ਬੇਟਾ ਹੁੰਦਾ ਤਾਂ ਵੀ ਉਹ ਅਜਿਹਾ ਹੀ ਕਰਦਾ? ਮੈਂ ਫੈਸਲਾ ਕਰ ਲਿਆ ਹੈ ਕਿ ਮੈਂ ਅਜਿਹੇ ਲੋਕਾਂ ਖਿਲਾਫ ਮਾਣਹਾਨੀ ਦਾ ਕੇਸ ਕਰਾਂਗਾ।
ਦੱਸਣਯੋਗ ਹੈ ਕਿ ਫੌਜੀ ਦੁਆਰਾ ਫਾਰੂਕ ਨੂੰ ਮਾਨਵ ਢਾਲ ਦੇ ਤੌਰ 'ਤੇ ਇਸਤੇਮਾਲ ਕਰਨ 'ਤੇ ਸੋਸ਼ਲ ਮੀਡੀਆ 'ਤੇ ਸੈਨਾ ਦੀ ਕਾਫੀ ਅਲੋਚਨਾ ਹੋਈ ਸੀ। ਫਾਰੂਕ ਦਾ ਦਾਅਵਾ ਹੈ ਕਿ ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ।
 


Tags: Baaghi 2Ahmed KhanSajid NadiadwalaTiger ShroffDisha Patani

Edited By

Sunita

Sunita is News Editor at Jagbani.