FacebookTwitterg+Mail

ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ 'ਬਾਗੀ 2', ਜਾਣੋ ਕਲੈਕਸ਼ਨ

baaghi 2
16 April, 2018 07:01:31 PM

ਮੁੰਬਈ (ਬਿਊਰੋ)— ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਸਟਾਰਰ ਫਿਲਮ 'ਬਾਗੀ 2' ਨੂੰ ਰਿਲੀਜ਼ ਹੋਏ 17 ਦਿਨ ਚੁੱਕੇ ਹਨ। ਇਹ ਫਿਲਮ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਸੁਪਰਹਿੱਟ ਸਾਬਤ ਹੋ ਰਹੀ ਹੈ। ਇਸ ਫਿਲਮ ਨੇ ਹੁਣ ਤੱਕ ਭਾਰਤ 'ਚ 199.55 ਕਰੋੜ ਦੀ ਕਮਾਈ ਕੀਤੀ ਹੈ, ਉੱਥੇ ਹੀ ਇਸ ਫਿਲਮ ਨੇ ਵਰਲਵਾਈਡ 'ਚ 43.82 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 243.37 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਅੰਕੜੇ ਸ਼ੇਅਰ ਕੀਤੇ ਹਨ।

ਜ਼ਿਕਰਯੋਗ ਹੈ ਕਿ 'ਬਾਗੀ 2' ਦਾ ਨਿਰਦੇਸ਼ਨ ਅਹਿਮਦ ਖਾਨ ਨੇ ਕੀਤਾ ਹੈ। ਫਿਲਮ 'ਚ ਟਾਈਗਰ, ਦਿਸ਼ਾ ਤੋਂ ਇਲਾਵਾ ਮਨੋਜ ਵਾਜਪਾਈ, ਰਣਦੀਪ ਹੁੱਡਾ, ਪ੍ਰਤੀਕ ਬੱਬਰ ਅਤੇ ਦੀਪਕ ਡੋਬਰਿਯਾਲ ਵਰਗੇ ਸਟਾਜ਼ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 75 ਕਰੋੜ ਦੱਸਿਆ ਜਾ ਰਿਹਾ ਹੈ। ਇਸ ਫਿਲਮ ਨੂੰ ਭਾਰਤ 'ਚ 3,000 ਅਤੇ ਵਿਦੇਸ਼ਾਂ 'ਚ 6,25 ਸਕ੍ਰੀਨਜ਼ ਮਿਲੀਆਂ ਹਨ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰੇਗੀ।


Tags: Tiger Shroff Disha Patani Baaghi 2 Box Office Collection Hindi Film

Edited By

Kapil Kumar

Kapil Kumar is News Editor at Jagbani.