FacebookTwitterg+Mail

‘ਬਾਗੀ 3’ ਦਾ ਐਕਸ਼ਨ ਪੈਕ ਪੋਸਟਰ ਰਿਲੀਜ਼, ਦੇਖੋ ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਦੀਆਂ ਦਿਲਕਸ਼ ਤਸਵੀਰਾਂ

baaghi 3
01 March, 2020 03:45:49 PM

ਮੁੰਬਈ(ਬਿਊਰੋ)- ਟਾਈਗਰ ਸ਼ਰਾਫ ਅਤੇ ਸ਼ਰਧਾ ਕਪੂਰ ਦੋਵੇਂ ਹੀ ਬਾਲੀਵੁੱਡ ਵਿਚ ਆਪਣੀ ਦਮਦਾਰ ਪਛਾਣ ਬਣਾ ਚੁੱਕੇ ਹਨ। ਹੁਣ ਇਕ ਵਾਰ ਫਿਰ ਫਿਲਮ ‘ਬਾਗੀ 3’ ਵਿਚ ਦੋਵੇਂ ਇਕੱਠੇ ਨਜ਼ਰ ਆਉਣਗੇ ਅਤੇ ਧਮਾਕੇਦਾਰ ਟਰੇਲਰ ਤੋਂ ਬਾਅਦ ਫਿਲਮ ਚਰਚਾ ਵਿਚ ਹੈ। ਫਿਲਮ ਦੀ ਰਿਲੀਜ਼ ਤੋਂ ਠੀਕ ਇਕ ਹਫਤਾ ਪਹਿਲਾਂ ਟਾਈਗਰ ਸ਼ਰਾਫ ਅਤੇ ਸ਼ਰਧਾ ਕਪੂਰ ਨੇ ‘ਬਾਗੀ 3’ ਦਾ ਇਕ ਐਕਸ਼ਨ-ਪੈਕ ਪੋਸਟਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ, ਜੋ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਪੋਸਟਰ ਨੂੰ ਸ਼ੇਅਰ ਕਰਦੇ ਹੋਏ, ਟਾਈਗਰ ਨੇ ਲਿਖਿਆ,‘‘ਇੰਤਜ਼ਾਰ ਖਤਮ ਹੋ ਗਿਆ ਬਘਿਯੰਸ! ਆਪਣੀ ਸੀਟ ਬੁੱਕ ਕਰੋ ਅਤੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿਚ ਐਕਸ਼ਨ ਨਾਲ ਭਰਪੂਰ ਡਰਾਮਾ ਦੇਖਣ ਲਈ ਤਿਆਰ ਹੋ ਜਾਓ। ‘ਬਾਗੀ 3’ ਐਡਵਾਂਸ ਬੁਕਿੰਗ ਅਜੇ ਖੁੱਲੀ ਹੈ।
Bollywood Tadka
ਪੋਸਟਰ ਵਿਚ ਲੁਕ ਦੀ ਗੱਲ ਕਰੀਏ ਤਾਂ ਸ਼ਰਧਾ ਕਾਲੇ ਕਲਰ ਦੇ ਟਾਪ ਵਿਚ ਟਾਈਗਰ ਨਾਲ ਖੜ੍ਹੀ ਹੈ। ਦੋਵੇਂ ਇਸ ਪੋਸਟਰ ਵਿਚ ਬਹੁਤ ਖਤਰਨਾਕ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਕਾਫੀ ਪੋਸਟਰਜ਼ ਸ਼ੇਅਰ ਕੀਤੇ ਗਏ ਹਨ। ਹਰ ਪੋਸਟਰ ਵਿਚ ਇਕ ਨਵਾਂ ਹੀ ਲੁੱਕ ਦੇਖਣ ਨੂੰ ਮਿਲ ਰਿਹਾ ਹਾਂ। ਫਿਲਮ ਦੀ ਗੱਲ ਕਰੀਓ ਤਾਂ ਫਿਲਮ 6 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।
Bollywood Tadka


Tags: Baaghi 3Tiger ShroffShraddha KapoorAnkita LokhandeBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari