FacebookTwitterg+Mail

'ਬਾਹੂਬਲੀ 2' ਤੇ 'ਦੰਗਲ' ਨੇ ਵਧਾਇਆ ਭਾਰਤ ਦਾ ਮਾਣ, ਜਿਨ੍ਹਾਂ ਅੱਗੇ ਫਿੱਕੀਆਂ ਪੈ ਗਈਆਂ ਹਾਲੀਵੁੱਡ ਫਿਲਮਾਂ

baahubali 2 and dangal
15 August, 2017 01:28:31 PM

ਮੁੰਬਈ— ਇਸ ਸਾਲ ਨੂੰ ਜੇਕਰ ਭਾਰਤੀ ਸਿਨੇਮਾ ਦੇ ਬਿਹਤਰੀਨ ਸਾਲਾਂ 'ਚ ਗਿਣਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ। ਦੇਸ਼ ਦੀ ਅਜਾਦੀ ਦੇ 70 ਸਾਲ ਬਾਅਦ ਫਿਲਮ ਇੰਡਸਟਰੀ ਨੂੰ ਉਹ ਮੌਕਾ ਮਿਲਿਆ, ਜਿਸ ਨਾਲ ਉਹ ਪੂਰੀ ਦੁਨੀਆ 'ਚ ਛਾ ਗਈਆਂ। ਅਜਿਹਾ ਨਹੀਂ ਹੈ ਕਿ ਇਸ ਤੋਂ ਪਹਿਲਾਂ ਸਾਡੀਆਂ ਫਿਲਮਾਂ ਨੇ ਦੁਨੀਆ ਨੂੰ ਆਪਣੀ ਕਾਬਲੀਅਤ ਨਾਲ ਰੂ-ਬ-ਰੂ ਨਹੀਂ ਕਰਵਾਇਆ ਹੈ। ਭਾਰਤੀ ਫਿਲਮਾਂ ਸ਼ੁਰੂ ਤੋਂ ਹੀ ਵਿਦੇਸ਼ਾਂ 'ਚ ਪਸੰਦ ਕੀਤੀਆਂ ਜਾਂਦੀਆਂ ਹਨ ਪਰ ਇਸ ਸਾਲ ਪੂਰੀ ਦੁਨੀਆ ਨੂੰ ਭਾਰਤ ਨੇ ਦੋ ਸ਼ਾਨਦਾਰ ਫਿਲਮਾਂ ਦੀ ਸੌਗਾਤ ਦਿੱਤੀ। 'ਬਾਹੂਬਲੀ 2' ਅਤੇ 'ਦੰਗਲ' ਨੇ ਨਾ ਸਿਰਫ ਇੰਡਸਟਰੀ ਨੂੰ ਇੰਟਰਨੈਸ਼ਨਲ ਲੈਵਲ 'ਤੇ ਲਿਜਾਇਆ ਗਿਆ ਬਲਕਿ ਕਮਾਈ ਦੇ ਮਾਮਲੇ 'ਚ ਵੀ ਚੰਗੀਆਂ-ਚੰਗੀਆਂ ਹਾਲੀਵੁੱਡ ਫਿਲਮਾਂ ਨੂੰ ਟੱਕਰ ਦਿੱਤੀ। ਇਸੇ ਸਾਲ ਆਈ 'ਬਾਹੂਬਲੀ 2' ਭਾਰਤ ਦੇ ਰੀਜ਼ਨਲ ਸਿਨੇਮਾ ਤੋਂ ਨਿਕਲ ਕੇ ਭਾਰਤ ਦੀ ਸਭ ਤੋਂ ਵੱਡੀ ਫਿਲਮ ਬਣ ਗਈ। 
'ਬਾਹੂਬਲੀ 2' ਦੇ ਰਿਲੀਜ਼ ਵਾਲੇ ਦਿਨ ਤੋਂ ਲੈ ਕੇ 50 ਦਿਨ ਤੱਕ ਫਿਲਮ ਦੇ ਸ਼ੋਅ ਹਾਊਸਫੁੱਲ ਗਏ। ਫਿਲਮ ਨੂੰ ਨਾ ਸਿਰਫ ਭਾਰਤੀ ਦਰਸ਼ਕਾਂ ਦਾ ਪਿਆਰ ਮਿਲਿਆ, ਬਲਕਿ ਵਿਦੇਸ਼ਾਂ 'ਚ ਵੀ ਇਸ ਦੀ ਖੂਬ ਤਾਰੀਫ ਹੋਈ। ਆਮਿਰ ਖਾਨ ਦੀ 'ਦੰਗਲ' ਉਂਝ ਤਾਂ ਪਿਛਲੇ ਸਾਲ ਰਿਲੀਜ਼ ਹੋਈ ਸੀ ਪਰ ਕਮਾਈ ਦੇ ਨਵੇਂ ਕੀਰਤੀਮਾਨ ਇਸ ਨੇ ਇਸੇ ਸਾਲ ਖੜ੍ਹੇ ਕੀਤੇ। ਆਮਿਰ ਖਾਨ ਨੇ ਫਿਲਮ ਨੂੰ 5 ਮਈ ਨੂੰ ਚੀਨ 'ਚ ਰਿਲੀਜ਼ ਕੀਤਾ। ਰਿਲੀਜ਼ ਤੋਂ ਬਾਅਦ ਤੋਂ 'ਦੰਗਲ' ਨੇ ਚੀਨ 'ਚ ਜੋ ਕਮਾਈ ਸ਼ੁਰੂ ਕੀਤੀ ਹੈ, ਉਹ ਫਿਰ 2000 ਕਰੋੜ ਪਾਰ ਕਰਨ ਤੋਂ ਬਾਅਦ ਹੀ ਰੁੱਕੀ ਹੈ। ਚੀਨ 'ਚ 'ਦੰਗਲ' ਦੇ ਜ਼ਬਰਦਸਤ ਹਿੱਟ ਹੋਣ ਦਾ ਕਾਰਨ ਫਿਲਮ ਦਾ ਵਿਸ਼ਾ ਸੀ। ਇਕ  ਚੀਨੀ ਨਿਊਜ਼ਪੇਪਰ 'ਚ ਛਪੀ ਰਿਪੋਰਟ ਮੁਤਾਬਕ ਉੱਥੇ ਮਹਿਲਾਵਾਂ ਨੂੰ ਵਧੇਰੇ ਛੋਟ ਨਹੀਂ ਦਿੱਤੀ ਜਾਂਦੀ ਹੈ। ਲੜਕੀਆਂ 'ਤੇ ਪਿਤਾ ਦੀ ਮਰਜ਼ੀ ਚੱਲਦੀ ਹੈ। 
'ਦੰਗਲ' 'ਚ ਵੀ ਪਿਤਾ ਅਤੇ ਬੇਟੀ ਦੀ ਕਹਾਣੀ ਦਿਖਾਈ ਗਈ ਹੈ, ਜੋ ਮਹਿਲਾਵਾਂ ਦੇ ਦਿਲ ਨੂੰ ਛੂਹ ਰਹੀ ਹੈ। ਉੱਥੇ 'ਬਾਹੂਬਲੀ 2' 'ਚ ਐੱਸ. ਐੱਸ. ਰਾਜਾਮੌਲੀ ਨੇ ਦਰਸ਼ਕਾਂ ਨੂੰ ਅਜਿਹੇ ਸਿਨੇਮਾ ਨਾਲ ਰੂ-ਬ-ਰੂ ਕਰਵਾਇਆ, ਜੋ ਉਨ੍ਹਾਂ ਨੇ ਇਸ ਨਾਲ ਪਹਿਲੇ ਨਹੀ ਦੇਖਿਆ ਸੀ। ਸਿਰਫ ਇਸ ਫਿਲਮ ਲਈ ਦੁਨੀਆ ਭਰ ਦੇ ਬਿਹਤਰੀਨ 33 ਵੀ. ਐੱਫ. ਐੱਕਸ. ਸਟੂਜੀਓਜ਼ ਨੇ 33 ਦਿਨਾਂ ਤੱਕ ਮਿਹਨਤ ਕੀਤੀ ਸੀ। ਇਸ ਫਿਲਮ ਦੇ ਦੋਹਾਂ ਭਾਗਾਂ ਨੂੰ ਦਰਸ਼ਕਾਂ ਨੇ ਆਪਣੇ ਸਿਰ-ਅੱਖਾਂ 'ਤੇ ਬਿਠਾਇਆ। ਭਾਰਤ 'ਚ 'ਅਵਤਾਰ' ਅਜਿਹੀ ਫਿਲਮ ਰਹੀ ਹੈ, ਜਿਸ ਨੇ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ। ਜੇਮਸ ਕੈਮਰੂਨ ਦੀ 'ਅਵਤਾਰ' ਨੇ ਸਿਰਫ ਭਾਰਤ 'ਚ ਹੀ 145 ਕਰੋੜ ਦੀ ਕਮਾਈ ਕੀਤੀ ਸੀ। ਅਜਿਹੇ 'ਚ ਸਾਡੀ ਦੋਵੇਂ ਹੀ ਫਿਲਮਾਂ ਨੂੰ ਬਾਹਰ ਕਾਫੀ ਚੰਗਾ ਰਿਸਪਾਂਸ ਮਿਲਿਆ। 'ਬਾਹੂਬਲੀ 2' ਨੇ ਜਿੱਥੇ ਵਿਦੇਸ਼ੀਆਂ 'ਚ ਲਗਭਗ 310 ਕਰੋੜ ਕਮਾਏ ਉੱਥੇ 'ਦੰਗਲ' ਨੇ ਤਾਂ ਚੀਨ ਤੋਂ ਹੀ ਕੇਵਲ 1200 ਤੋਂ ਉਤੇ ਦੀ ਕਮਾਈ ਕੀਤੀ। 
ਇਸ ਕੁਲੈਕਸ਼ਨ 'ਚ ਵਾਧਾ ਹੋਣਾ ਅਜੇ ਬਾਕੀ ਹੈ। 'ਬਾਹੂਬਲੀ 2' ਦੇ ਮੇਕਰਜ਼ ਚੀਨ 'ਚ ਫਿਲਮ ਦੀ ਵੱਡੀ ਰਿਲੀਜ਼ ਦੀ ਯੋਜਨਾ ਕਰ ਰਹੇ ਹਨ। ਜੇਕਰ ਚੀਨ ਤੋਂ 'ਬਾਹੂਬਲੀ 2' ਨੂੰ ਵੀ 'ਦੰਗਲ' ਵਰਗਾ ਪਿਆਰ ਮਿਲਦਾ ਹੈ, ਤਾਂ ਭਾਰਤੀ ਫਿਲਮਾਂ ਲਈ ਦੁਨੀਆ ਜਾ ਸਭ ਤੋਂ ਵੱਡਾ ਦੇਸ਼ ਇਕ ਹੌਟ ਮਾਰਕਿਟ ਬਣ ਜਾਵੇਗਾ। ਸਿਰਫ ਚੀਨ ਹੀ ਕਿਉਂ, 'ਬਾਹੂਬਲੀ 2' ਦੇ ਪ੍ਰਸ਼ੰਸਕ ਯੂਰਪ ਅਤੇ ਅਮਰੀਕਾ 'ਚ ਵੀ ਮੌਜੂਦ ਹੈ।
ਯੂਰਪ ਅਤੇ ਅਮਰੀਕਾ ਭਾਰਤੀ ਫਿਲਮਾਂ ਦਾ ਵੱਡਾ ਬਾਜ਼ਾਰ ਰਿਹਾ ਹੈ ਅਤੇ ਇਨ੍ਹਾਂ ਫਿਲਮਾਂ ਨੇ ਉਸ ਨੂੰ ਹੋਰ ਲੋਕਾਂ ਤੱਕ ਪਹੁੰਚਾਇਆ ਹੈ। ਹੁਣ ਦੁਨੀਆ ਜਾਣਦੀ ਹੈ ਕਿ ਭਾਰਤੀ ਫਿਲਮ ਇੰਡਸਟਰੀ ਕਿੰਨਾ ਦਮ ਰੱਖਦੀ ਹੈ। ਇੱਥੇ ਕੇਵਲ ਬਾਲੀਵੁੱਡ ਹੀ ਨਹੀਂ ਜੋ ਕਰੋੜਾਂ ਬਟੋਰ ਸਕਦਾ ਹੈ, ਸਾਡੀ ਰਿਜ਼ਨਲ ਫਿਲਮਾਂ ਵੀ ਦੁਨੀਆ ਦੀ ਹਾਈ-ਫਾਈ ਬੀ. ਐੱਫ. ਐੱਕਸ. ਵਾਲੀ ਫਿਲਮਾਂ ਨੂੰ ਟੱਕਰ ਦਜੇ ਸਕਦੀ ਹੈ। ਭਾਰਤ ਦੇ ਹਰ ਖੇਤਰ ਤੋਂ ਅਜਿਹੀਆਂ ਫਿਲਮਾਂ ਆਉਂਦੀਆਂ ਹਨ, ਜੋ ਹਾਲੀਵੁੱਡ ਦੇ ਐਕਟਰਜ਼ ਅਤੇ ਤਕਨੀਕ ਨੂੰ ਧੂਲ ਚਟਾ ਸਕਦੀ ਹੈ।


Tags: Bollywood moviesBaahubali 2DangalHollywood filmsਬਾਹੂਬਲੀ 2ਦੰਗਲ