ਮੁੰਬਈ— 'ਬਾਹੂਬਲੀ 2' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਕਰਨ ਜੌਹਰ ਨੇ ਸੋਮਵਾਰ ਨੂੰ ਸਕਸੈੱਸ ਪਾਰਟੀ ਦਿੱਤੀ। ਇਸ 'ਚ ਉਨ੍ਹਾਂ ਦੇ ਨਜ਼ਦੀਕੀ ਦੋਸਤ ਤੇ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਪਾਰਟੀ 'ਚ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਵੀ ਪਹੁੰਚੀ। ਉਸ ਨੇ ਕਾਲੇ ਟਾਪ ਨਾਲ ਮੈਚਿੰਗ ਟੋਪੀ ਪਹਿਨ ਰੱਖੀ ਸੀ। ਉਥੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਇਸ ਦੌਰਾਨ ਮੀਡੀਆ ਨੂੰ ਦੇਖ ਕੇ ਚਿਹਰਾ ਢਕਦੀ ਨਜ਼ਰ ਆਈ। ਇਨ੍ਹਾਂ ਤੋਂ ਇਲਾਵਾ ਡਿਜ਼ਾਈਨਰ ਮਨੀਸ਼ ਮਲਹੋਤਰਾ, ਸ਼ਵੇਤਾ ਬੱਚਨ, ਨੇਹਾ ਧੂਪੀਆ ਤੇ ਨਿਤਾਸ਼ਾ ਨੰਦਾ ਵੀ ਪਾਰਟੀ ਦਾ ਆਨੰਦ ਮਾਣਦੇ ਦੇਖੇ ਗਏ।
ਮਨੀਸ਼ ਮਲਹੋਤਰਾ ਨੇ ਇੰਸਟਾਗ੍ਰਾਮ 'ਤੇ ਵੀ ਪਾਰਟੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨਾਲ ਉਨ੍ਹਾਂ ਲਿਖਿਆ, ''। ਦੱਸਣਯੋਗ ਹੈ ਕਿ 'ਬਾਹੂਬਲੀ 2' ਦੇ ਹਿੰਦੀ ਵਰਜ਼ਨ ਦੇ ਮਾਰਕੀਟਿੰਗ ਤੇ ਡਿਸਟ੍ਰੀਬਿਊਸ਼ਨ ਦੇ ਰਾਈਟਸ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਕੋਲ ਹਨ।