FacebookTwitterg+Mail

ਸ਼ੂਟਿੰਗ ਦੌਰਾਨ ਬਾਹੂਬਲੀ ਤੋਂ ਲੈ ਕੇ ਕਟੱਪਾ ਤੱਕ ਸਾਰੇ ਸਿਤਾਰੇ ਇਸ ਅੰਦਾਜ਼ 'ਚ ਆਉਂਦੇ ਸਨ ਨਜ਼ਰ (ਦੇਖੋ ਤਸਵੀਰਾਂ)

17 March, 2017 10:09:23 AM
ਮੁੰਬਈ— 'ਬਾਹੂਬਲੀ 2' ਦਾ ਟ੍ਰੇਲਰ ਬੀਤੇ ਦਿਨੀਂ 16 ਮਾਰਚ ਨੂੰ ਰਿਲੀਜ਼ ਹੋ ਚੁੱਕਾ ਹੈ। ਇਸ ਟ੍ਰੇਲਰ ਨੇ ਲੋਕਾਂ ਦੀ ਉਤਸ਼ੁਕਤਾ ਨੂੰ ਹੋਰ ਵਧਾ ਦਿੱਤਾ ਹੈ। ਐੱਸ. ਐੱਸ. ਰਾਜਾਮੌਲੀ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ ਦੇ ਟ੍ਰੇਲਰ 'ਚ ਪ੍ਰਭਾਸ, ਰਾਣਾ ਦੱਗੁਬਤੀ ਅਤੇ ਅਨੁਸ਼ਕਾ ਸ਼ੈੱਟੀ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਟ੍ਰੇਲਰ ਤੋਂ ਸਾਫ ਪਤਾ ਲੱਗਦਾ ਹੈ ਕਿ ਦੇਵਸੈਨਾ (ਅਨੁਸ਼ਕਾ ਸ਼ੈੱਟੀ) ਅਤੇ ਅਮਰੇਂਦਰ ਬਾਹੂਬਲੀ (ਪ੍ਰਭਾਸ) ਦੀ ਲਵ ਸਟੋਰੀ ਵੀ ਨਜ਼ਰ ਆਵੇਗੀ। ਇਹ ਫਿਲਮ 28 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਸਾਲ 2015 'ਚ ਰਿਲੀਜ਼ ਹੋਈ 'ਬਾਹੂਬਲੀ : ਦਿ ਬਿਗਨਿੰਗ' ਦਾ ਸੀਕਵਲ ਹੈ। ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਇਸ ਫਿਲਮ ਦੇ ਪਹਿਲੇ ਭਾਗ ਨੇ ਭਾਰਤੀ ਬਾਕਸ ਆਫਿਸ 'ਤੇ 600 ਕਰੋੜ ਤੋਂ ਜ਼ਿਆਦਾ ਕਾਰੋਬਾਰ ਕੀਤਾ ਸੀ। ਇਸ ਫਿਲਮ ਦੇ ਗ੍ਰਾਫਿਕਸ, ਸੈੱਟਸ, ਕੰਸੈੱਪਟ, ਕਹਾਣੀ ਅਤੇ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।
ਜ਼ਿਕਰਯੋਗ ਹੈ ਕਿ 'ਬਾਹੂਬਲੀ' ਦੇ ਪਹਿਲੇ ਭਾਗ ਦੀਆਂ ਕੁਝ ਪਰਦੇ ਦੇ ਪਿੱਛੇ ਅਣ ਦੇਖੀਆ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਿਹੇ ਹਾਂ। ਇਨ੍ਹਾਂ ਤਸਵੀਰਾਂ 'ਚ ਸ਼ੂਟਿੰਗ ਦੌਰਾਨ ਪ੍ਰਭਾਸ, ਤਮੰਨਾ ਭਾਟੀਆ, ਰਾਣਾ ਦੱਗੁਬਤੀ, ਅਨੁਸ਼ਕਾ ਸ਼ੈੱਟੀ, ਸੱਤਿਆਰਾਜ ਸਮੇਤ ਬਾਕੀ ਸਿਤਾਰੇ ਸੈੱਟ 'ਤੇ ਅਭਿਆਸ, ਸਟੰਟਸ ਕਰਦੇ ਨਜ਼ਰ ਆ ਰਹੇ ਹਨ।

Tags: Baahubali 2 The ConclusionSS rajamouliPrabhasPrabhasAnushka Shettyਬਾਹੂਬਲੀ 2ਐੱਸ ਐੱਸ ਰਾਜਾਮੌਲੀ