FacebookTwitterg+Mail

Netflix ਨੇ ਇੰਨੇ ਕਰੋੜ 'ਚ ਖਰੀਦੇ ਐੱਸ. ਐੱਸ. ਰਾਜਮੌਲੀ ਦੀ 'ਬਾਹੂਬਲੀ' ਦੇ ਰਾਈਟਸ

baahubali
10 August, 2017 02:07:33 PM

ਮੁੰਬਈ— ਨਿਰਦੇਸ਼ਕ ਐੱਸ. ਐੱਸ. ਰਾਜਮੌਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਹੂਬਲੀ 2' ਨੇ ਭਾਰਤੀ ਸਿਨੇਮਾਘਰਾਂ 'ਚ ਕਈ ਰਿਕਾਰਡ ਬਣਾਏ ਹਨ ਜਿਨ੍ਹਾਂ ਨੂੰ ਆਉਣ ਵਾਲੇ ਸਾਲਾਂ 'ਚ ਕਿਸੇ ਵੀ ਫਿਲਮ ਲਈ ਤੋੜ ਪਾਉਣਾ ਮੁਸ਼ਕਿਲ ਹੈ। ਬਾਕਸ ਆਫਿਸ 'ਤੇ ਆਪਣੀ ਸਫਲਤਾ ਦੇ ਝੰਡੇ ਗੱਢਣ ਵਾਲੀ ਇਹ ਇਕ ਅਜਿਹੀ ਭਾਰਤੀ ਫਿਲਮ ਹੈ ਜੋ ਬਾਕਸ ਆਫਿਸ 1700 ਕਰੋੜ ਦੀ ਬੰਪਰ ਕਮਾਈ ਕਰ ਚੁੱਕੀ ਹੈ। ਹੁਣ ਤਕ ਰਿਲੀਜ਼ ਹੋਈਆਂ ਬਾਲੀਵੁੱਡ ਫਿਲਮਾਂ 'ਚ ਕੋਈ ਫਿਲਮ 'ਬਾਹੂਬਲੀ' ਦੇ ਹਿੰਦੀ ਵਰਜਨ ਦੇ ਬਰਾਬਰ ਤੱਕ ਦੀ ਕਮਾਈ ਨੂੰ ਵੀ ਨਹੀਂ ਤੋੜ ਪਾਈ ਹੈ।
ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਫਿਲਮ ਬਹੁਤ ਵੱਡੀ ਰਾਸ਼ੀ 'ਚ ਨੈੱਟਫਲਿਕਸ ਨੂੰ ਵੇਚ ਦਿੱਤੀ ਗਈ ਹੈ। ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਨੈਟਫਲਿਕਸ ਨੇ 'ਬਾਹੂਬਲੀ' ਦੇ ਦੋਵੇਂ ਭਾਗਾ ਦੇ ਰਾਈਟਸ ਖਰੀਦ ਲਏ ਹਨ। ਇਸ ਡੀਲ ਨੂੰ 4 ਮਿਲੀਅਨ ਡਾਲਰ ਯਾਨੀ ਕਰੀਬ 25.5 ਕਰੋੜ 'ਚ ਖਰੀਦਿਆ ਲਿਆ ਹੈ। ਨੈੱਟਫਲਿਕਸ ਦੀ ਵਾਇਸ ਪ੍ਰੇਜੀਡੈਂਟ ਜੇਸਿਕਾ ਲੀ ਨੇ ਕਿਹਾ, ''ਜਿੱਥੇ ਤਕ ਕੰਟੇਂਟ ਦੀ ਗੱਲ ਹੈ ਭਾਰਤ 'ਚ ਆਪਣਾ ਨਿਵੇਸ਼ ਦੁੱਗਣਾ ਕਰ ਰਹੇ ਹਨ ਤਾਂ ਜੋ ਮੋਲਿਕ ਕੰਟੇਂਟ ਦਾ ਭੰਡਾਰ ਤਿਆਰ ਕਰ ਸਕੇ ਅਤੇ ਉਪਭੋਗਤਾ ਦੇ ਵੱਡੇ ਵਰਗ ਨੂੰ ਪ੍ਰਭਾਵਿਤ ਕਰੇ ਜਿਸ 'ਚ ਉਪਭੋਗਤਾ ਦੀਆਂ ਵਿਆਪਕ ਰੂਚੀਆਂ ਪੂਰੀਆਂ ਹੋ ਸੱਕਣ। ਇਸ ਡੀਲ ਦੇ ਨਾਲ ਹੀ 'ਬਾਹੂਬਲੀ' 192 ਦੇਸ਼ਾਂ ਦੇ ਪ੍ਰਸ਼ੰਸਕਾਂ ਲਈ ਉਪਲੱਬਦ ਹੋਵੇਗੀ। ਸ਼ੋਭੂ ਯਾਰਲਾਗਦਾ ਜੋ ਕਿ ਅਰਕਾ ਮੀਡੀਆ ਵਰਕਸ ਦੇ ਕੋ-ਫਾਊਂਡਰ ਅਤੇ ਸੀ. ਈ. ਓ. ਨੇ ਕਿਹਾ, ''ਅਸੀਂ ਨੈੱਟਫਲਿਕਸ ਨਾਲ ਸਾਂਝਦਾਰੀ ਕਰਕੇ ਬਹੁਤ ਖੁਸ਼ ਹਾਂ। ਹਰ ਬਾਜ਼ਾਰ ਤਕ ਪਹੁੰਚਣਾ ਆਸਾਨ ਨਹੀਂ ਹੈ ਪਰ ਇਸ ਡੀਲ ਤੋਂ ਬਾਅਦ ਬਾਹੂਬਲੀ 192 ਦੇਸ਼ਾਂ ਤਕ ਪਹੁੰਚਾਉਣ 'ਚ ਸਫਲ ਹੋ ਜਾਵੇਗੀ।


Tags: Hindi Film S S Rajamouli Baahubali Netflix Box Office ਐੱਸ ਐੱਸ ਰਾਜਮੌਲੀ ਬਾਹੂਬਲੀ