FacebookTwitterg+Mail

ਮਹਿਲਾ ਫੈਨ ਨੇ 'ਬਾਹੂਬਲੀ' ਲਈ ਇੰਝ ਕਰ ਦਿੱਤੀਆਂ ਦੀਵਾਨਗੀ ਦੀਆਂ ਸਾਰੀਆਂ ਹੱਦਾਂ ਪਾਰ

baahubali s crazy female fan
17 November, 2017 05:08:34 PM

ਮੁੰਬਈ(ਬਿਊਰੋ)— ਪ੍ਰਸ਼ੰਸਕ ਹਮੇਸ਼ਾ ਆਪਣੇ ਫੇਵਰੇਟ ਸਟਾਰ ਲਈ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਹਨ। ਹਾਲ ਹੀ 'ਚ ਬਾਹੂਬਲੀ ਪ੍ਰਭਾਸ ਦੀ ਇਕ ਤਗੜੀ ਫੈਨ ਨੇ ਅਜਿਹਾ ਕਰ ਦਿਖਾਇਆ ਹੈ ਕਿ ਉਨ੍ਹਾਂ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਅਸਲ 'ਚ 'ਬਾਹੂਬਲੀ 2' ਦੇ ਸੁਪਰਹਿੱਟ ਹੋਣ ਤੋਂ ਬਾਅਦ ਹੈਦਰਾਬਾਦ ਦੀ ਇਕ ਮਹਿਲਾ ਫੈਨ ਨੇ ਪ੍ਰਭਾਸ ਦੀ 'ਬਾਹੂਬਲੀ' ਲੁੱਕ ਵਾਲੀ ਤਸਵੀਰ ਆਪਣੀ ਪਿੱਠ 'ਤੇ ਪੇਟਿੰਗ ਦੇ ਰੂਪ 'ਚ ਬਣਵਾ ਲਈ ਹੈ। ਇਹ ਪੇਟਿੰਗ ਕਾਫੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 
ਜ਼ਿਕਰਯੋਗ ਹੈ ਕਿ ਇਹ ਸਭ ਕੁਝ ਪ੍ਰਭਾਸ ਦੇ ਜਨਮਦਿਨ 'ਤੇ ਹੋਇਆ ਪਰ ਹੁਣ ਕਿਤੇ ਜਾ ਕੇ ਇਹ ਪੇਟਿੰਗ ਵਾਇਰਲ ਹੋ ਰਹੀ ਹੈ। ਇਹ ਮਹਿਲਾ ਫੈਨ ਕੌਣ ਹੈ ਤੇ ਕਿਥੋਂ ਦੀ ਹੈ, ਇਸ ਗੱਲ ਸਾਹਮਣੇ ਨਹੀਂ ਆਈ ਹੈ। ਸੱਚੀ 'ਚ 'ਬਾਹੂਬਲੀ' ਤੋਂ ਬਾਅਦ ਪ੍ਰਭਾਸ ਨੂੰ ਚਾਹੁੰਣ ਵਾਲਿਆਂ ਦੀ ਸੰਖਿਆ ਲਗਾਤਾਰ ਵੱਧ ਰਹੀਆਂ ਹਨ। ਹੁਣ ਪ੍ਰਸ਼ੰਸਕਾਂ ਉਨ੍ਹਾਂ ਦੀ ਅਗਲੀ ਫਿਲਮ ਦੀ ਬੇਸਬਰੀ ਨਾਲ ਉਡੀਕ ਹੈ।  


Tags: Crazy female fanBaahubaliTatooਬਾਹੂਬਲੀ ਪ੍ਰਭਾਸ