FacebookTwitterg+Mail

'ਬਾਹੂਬਲੀ' ਦੇ ਫੈਨਜ਼ ਲਈ ਬੁਰੀ ਖਬਰ, ਇਸ ਵਜ੍ਹਾ ਕਾਰਨ ਨਹੀਂ ਬਣੇਗਾ ਫਿਲਮ ਦਾ ਤੀਜਾ ਭਾਗ

baahubali series third part
07 May, 2017 10:03:23 PM
ਮੁੰਬਈ— 'ਬਾਹੂਬਲੀ' ਤੇ 'ਬਾਹੂਬਲੀ 2' ਦੀ ਸਫਲਤਾ ਤੋਂ ਬਾਅਦ ਲੋਕਾਂ ਨੂੰ ਇਸ ਦੇ ਤੀਜੇ ਭਾਗ ਦਾ ਇੰਤਜ਼ਾਰ ਹੈ। ਕੁਝ ਦਿਨ ਪਹਿਲਾਂ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਇਸ ਦਾ ਤੀਜਾ ਭਾਗ ਬਣੇਗਾ ਪਰ ਹੁਣ ਫਿਲਮ ਦੇ ਲੇਖਕ ਤੇ ਐੱਸ. ਐੱਸ. ਰਾਜਾਮੌਲੀ ਦੇ ਪਿਤਾ ਕੇ. ਵੀ. ਵਿਜੇਂਦਰ ਨੇ ਇਹ ਸਾਫ ਕੀਤਾ ਹੈ ਕਿ ਫਿਲਮ ਦਾ ਤੀਜਾ ਭਾਗ ਮੁਮਕਿਨ ਨਹੀਂ ਹੈ।
ਵਿਜੇਂਦਰ ਨੇ ਦੱਸਿਆ, 'ਬਾਹੂਬਲੀ ਦੀ ਕਹਾਣੀ ਹੁਣ ਖਤਮ ਹੋ ਚੁੱਕੀ ਹੈ ਪਰ ਬਾਹੂਬਲੀ ਕਾਮਿਕ ਸੀਰੀਜ਼ ਤੇ ਟੀ. ਵੀ. ਸੀਰੀਜ਼ ਰਾਹੀਂ ਲੋਕਾਂ ਦੇ ਦਿਲਾਂ 'ਚ ਬਣੀ ਰਹੇਗੀ। ਇਸ ਖਬਰ ਨਾਲ 'ਬਾਹੂਬਲੀ' ਦੇ ਫੈਨਜ਼ ਨਾਰਾਜ਼ ਜ਼ਰੂਰ ਹੋਣਗੇ ਪਰ ਰਾਜਾਮੌਲੀ ਨੇ ਕਿਹਾ ਹੈ ਕਿ ਚੰਗੀ ਕਹਾਣੀ ਮਿਲਣ 'ਤੇ ਉਹ ਦੂਜੀ ਫਿਲਮ ਨਾਲ ਜ਼ਰੂਰ ਆਉਣਗੇ। ਇਸੇ ਵਿਚਾਲੇ ਬਾਕਸ ਆਫਿਸ 'ਤੇ ਲਗਾਤਾਰ ਨਵੇਂ ਰਿਕਾਰਡ ਤੋੜ ਰਹੀ 'ਬਾਹੂਬਲੀ 2' ਨੇ ਕਮਾਈ ਦਾ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। 'ਬਾਹੂਬਲੀ 2' ਭਾਰਤ ਦੀ ਪਹਿਲੀ ਫਿਲਮ ਬਈ ਗਈ ਹੈ, ਜਿਸ ਨੇ ਦੁਨੀਆ ਭਰ 'ਚ 1000 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

Tags: Baahubali S S Rajamouli Prabhas ਬਾਹੂਬਲੀ ਐੱਸ ਐੱਸ ਰਾਜਾਮੌਲੀ