FacebookTwitterg+Mail

ਜੇ ਜਾਣਨਾ ਚਾਹੁੰਦੇ ਹੋ 'ਬਾਹੂਬਲੀ-2' ਦੀ ਲਾਗਤ ਤਾਂ ਕਰੋ ਇਸ ਖਬਰ 'ਤੇ ਕਲਿੱਕ

baahubali the conclusion
17 March, 2017 11:13:07 AM

ਮੁੰਬਈ- ਐੱਸ. ਐੱਸ. ਰਾਜਾਮੌਲੀ ਵੱਲੋਂ ਨਿਰਦੇਸ਼ਿਤ ਫਿਲਮ 'ਬਾਹੂਬਲੀ : ਦਿ ਕਨਕਲੂਜ਼ਨ' ਦਾ ਇੰਤਜ਼ਾਰ ਦਰਸ਼ਕ ਬੇਸਬਰੀ ਨਾਲ ਕਰ ਰਹੇ ਹਨ। ਫਿਲਮ ਦਾ ਟਰੇਲਰ ਲਾਂਚ ਹੋ ਚੁੱਕਿਆ ਹੈ। ਲਾਂਚ ਹੋਣ ਤੋਂ ਬਾਅਦ ਹੀ ਇਸ ਨੇ ਰਿਕਾਰਡ ਬਣਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਕਿਉਂਕਿ ਕੁਝ ਹੀ ਘੰਟਿਆਂ 'ਚ ਇਸ ਫਿਲਮ ਦੇ ਹਿੰਦੀ ਵਰਜ਼ਨ ਦੇ ਟਰੇਲਰ ਨੂੰ 60 ਲੱਖ ਲੱਗਭਗ ਲੋਕਾਂ ਨੇ ਦੇਖ ਲਿਆ ਹੈ। ਫਿਲਮ ਨੂੰ ਮਿਲ ਰਹੇ ਪਿਆਰ ਨੂੰ ਦੇਖ ਕੇ ਬਾਹੂਬਲੀ ਦੇ ਫਿਲਮਕਾਰਾਂ ਨੂੰ ਵਿਸ਼ਵਾਸ਼ ਹੈ ਕਿ ਇਸ ਵਾਰੀ ਇਹ ਫਿਲਮ 'ਤੇ ਲੱਗੀ ਲਾਗਤ ਨੂੰ ਵੀ ਆਸਾਨੀ ਨਾਲ ਪਾਰ ਕਰ ਜਾਵੇਗੀ। ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਬਾਕਸ ਆਫਿਸ 'ਤੇ ਕਮਾਈ ਦੇ ਸਾਰੇ ਰਿਕਾਰਡ ਤੋੜਨ ਵਾਲੀ 'ਬਾਹੂਬਲੀ ਦਿ ਬਿਗਨਿੰਗ' ਦੀ ਸਫਲਤਾਂ ਤੋਂ ਬਾਅਦ ਵੀ ਫਿਲਮਕਾਰਾਂ ਨੂੰ ਫਾਇਦਾ ਕਿਉਂ ਨਹੀਂ ਹੋਇਆ ਜੋ ਉਹ ਬਾਲੂਬਲੀ 2 ਤੋਂ ਲਾਗਤ ਵਸੂਲਨ ਦੀ ਉਮੀਂਦ ਕਰ ਰਹੇ ਹਨ ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਫਿਲਮ ਬਾਹੂਬਲੀ 'ਤੇ ਇੰਨਾ ਜ਼ਿਆਦਾ ਖਰਚਾ ਹੋ ਗਿਆ ਹੈ ਜਿਸ ਦੀ ਭਰਪਾਈ 'ਬਾਹੂਬਲੀ ਦਿ ਬਿਗਨਿੰਗ' ਤੋਂ ਨਹੀਂ ਹੋ ਪਾਈ ਸੀ। ਇਸ ਗੱਲ ਦਾ ਖੁਲਾਸਾ ਖੁਦ ਫਿਲਮ ਨਿਰਮਾਤਾ ਨੇ ਕੀਤਾ ਹੈ।

ਜ਼ਿਕਰਯੋਗ ਹੈ ਕਿ ਫਿਲਮ 'ਬਾਹੂਬਲੀ ਦਿ ਕਨਕਲੂਜ਼ਨ' ਤੋਂ ਨਾ ਸਿਰਫ ਫਿਲਮ 'ਤੇ ਲੱਗੀ ਲਾਗਤ ਨਿਕਲੇਗੀ ਬਲਕਿ ਬਹੁਤ ਜ਼ਿਆਦਾ ਫਾਇਦਾ ਵੀ ਹੋਵੇਗਾ। ਇਸ ਫਿਲਮ ਦੇ ਨਿਰਮਾਤਾ ਸ਼ੋਬੂ ਯਾਰਲਾਗੱਦਾ ਨੇ ਦੱਸਿਆ ਕਿ ਬਾਹੂਬਲੀ ਦੇ ਦੋਵੇਂ ਪਾਰਟ ਬਣਾਉਣ 'ਚ 400 ਕਰੋੜ ਤੋਂ ਵੀ ਜ਼ਿਆਦਾ ਦੀ ਰਕਮ ਲਗਾ ਦਿੱਤੀ ਹੈ। ਅਜਿਹੇ 'ਚ ਹੁਣ ਸਾਰੀਆਂ ਉਮੀਦਾਂ 'ਬਾਹੂਬਲੀ 2' ਤੋਂ ਹਨ। ਮੰਨਿਆ ਜਾ ਰਿਹਾ ਹੈ ਕਿ 'ਬਾਹੂਬਲੀ 2' ਘੱਟ ਤੋਂ ਘੱਟ 500 ਕਰੋੜ ਦਾ ਕਾਰੋਬਾਰ ਕਰੇਗੀ। ਇਸ ਫਿਲਮ 'ਚ ਪ੍ਰਭਾਸ ਦੇ ਨਾਲ ਰਾਣਾ ਦਗੁਬਤੀ, ਅਨੁਸ਼ਕਾ ਸ਼ੈਟੀ ਅਤੇ ਤਮੰਨਾ ਭਾਟੀਆ ਪ੍ਰਮੁੱਖ ਭੂਮਿਕਾ 'ਚ ਹਨ। ਇਹ ਫਿਲਮ ਹਿੰਦੀ, ਤੇਲਗੂ ਅਤੇ ਤਾਮਿਲ ਆਦਿ ਕਈ ਭਾਸ਼ਾਵਾਂ 'ਚ 28 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।


Tags: Baahubali The Conclusion YouTube Prabhas Anushka Shetty Trailer ਬਾਹੂਬਲੀ ਦਿ ਕਨਕਲੂਜ਼ਨ ਐੱਸ ਐੱਸ ਰਾਜਾਮੌਲੀ